ਬਾਜ਼ਾਰਾਂ ’ਚੋਂ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਕੀਤਾ ਜ਼ਬਤ

Wednesday, Oct 24, 2018 - 05:31 AM (IST)

ਬਾਜ਼ਾਰਾਂ ’ਚੋਂ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਕੀਤਾ ਜ਼ਬਤ

 ਕਪੂਰਥਲਾ,   (ਗੁਰਵਿੰਦਰ ਕੌਰ) -  ਨਗਰ ਕੌਂਸਲ ਕਪੂਰਥਲਾ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਈ. ਓ. ਕੁਲਭੂਸ਼ਣ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਬ ਇੰਸਪੈਕਟਰ ਕੁਲਵੰਤ ਸਿੰਘ ਤੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ’ਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਦੁਕਾਨਦਾਰਾਂ ਵਲੋਂ ਸਡ਼ਕ ’ਤੇ ਨਿਰਧਾਰਿਤ ਰੇਖਾ ਤੋਂ ਬਾਹਰ ਫੈਲਾਅ ਕੇ ਰੱਖੇ ਸਾਮਾਨ ਨੂੰ ਜ਼ਬਤ ਕੀਤਾ ਗਿਆ।
 ਨਗਰ ਕੌਂਸਲ ਦੀ ਟੀਮ ਨੇ ਇਸ ਮੁਹਿੰਮ ਨੂੰ ਜਲੌਖਾਨਾ ਤੋਂ ਸ਼ੁਰੂ ਕਰਦੇ ਹੋਏ ਸਦਰ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਲੱਕਡ਼ ਮੰਡੀ, ਸੁਲਤਾਨਪੁਰ ਰੋਡ, ਅੰਮ੍ਰਿਤ ਬਾਜ਼ਾਰ, ਕਸਾਬਾਂ ਬਾਜ਼ਾਰ ਤੇ ਸਰਾਫਾ ਬਾਜ਼ਾਰ ਆਦਿ ਥਾਵਾਂ ’ਤੇ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਚੁੱਕ ਕੇ ਟਰਾਲੀ ’ਚ ਰੱਖ ਲਿਆ। 
ਇਸ ਮੌਕੇ ਸਬ ਇੰਸਪੈਕਟਰ ਕੁਲਵੰਤ ਸਿੰਘ, ਸਬ ਇੰਸਪੈਕਟਰ ਜਸਵਿੰਦਰ ਸਿੰਘ ਤੇ ਸਬ ਇੰਸਪੈਕਟਰ ਸਤੀਸ਼ ਕੁਮਾਰ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਆਪਣਾ ਸਾਮਾਨ ਦੁਬਾਰਾ ਨਿਰਧਾਰਿਤ ਰੇਖਾ ਤੋਂ ਬਾਹਰ ਰੱਖਿਆ ਤੇ ਸਡ਼ਕ ਦੇ ਕੰਡਿਆਂ ’ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ’ਚ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਸਮੇਂ ਕਲਰਕ ਸੰਜੀਵ ਕੁਮਾਰ, ਵਿਕਰਮ ਤੇ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਭੁਪਿੰਦਰ ਸਿੰਘ ਆਪਣੀ ਟੀਮ ਦੇ ਨਾਲ ਹਾਜ਼ਰ ਸਨ।
 


Related News