ਮਕਸੂਦਾਂ ਸਬਜ਼ੀ ਮੰਡੀ ''ਚ ਤਹਿਬਾਜ਼ਾਰੀ ਵਿਭਾਗ ਦਾ ਛਾਪਾ, ਮਚੀ ਹਲਚਲ

05/29/2019 4:22:09 PM

ਜਲੰਧਰ (ਸੋਨੂੰ)— ਸਕਸੂਦਾਂ ਸਬਜ਼ੀ ਮੰਡੀ 'ਚ ਅੱਜ ਸਵੇਰੇ ਉਸ ਸਮੇਂ ਦੁਕਾਨਦਾਰਾਂ 'ਚ ਹਲਚਲ ਮਚ ਗਈ ਜਦੋਂ ਤਹਿਬਾਜ਼ਾਰੀ ਵਿਭਾਗ ਨੇ ਕਈ ਦੁਕਾਨਾਂ 'ਚ ਅਚਾਨਕ ਰੇਡ ਮਾਰ ਦਿੱਤੀ। ਇਥੋਂ ਕਈ ਦੁਕਾਨਾਂ ਤੋਂ 10 ਕੁਇੰਟਲ ਪਲਾਸਟਿਕ ਦੇ ਲਿਫਾਫੇ ਬਰਾਮਦ ਕੀਤੇ ਗਏ ਅਤੇ ਕਈ ਦੁਕਾਨਦਾਰ ਦੁਕਾਨਾਂ ਛੱਡ ਕੇ ਭੱਜ ਨਿਕਲੇ। 

PunjabKesari
ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਕਸੂਦਾਂ ਸਬਜ਼ੀ ਮੰਡੀ 'ਚ ਕਈ ਦੁਕਾਨਾਂ 'ਤੇ ਪਲਾਸਟਿਕ ਦੇ ਲਿਫਾਫੇ ਵਿਕ ਰਹੇ ਹਨ। ਜਦੋਂ ਅੱਜ ਸਵੇਰੇ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਰੇਡ ਮਾਰੀ ਤਾਂ ਕਈ ਦੁਕਾਨਦਾਰ ਭੱਜ ਨਿਕਲੇ। ਇਸੇ ਦੌਰਾਨ ਕਈ ਦੁਕਾਨਾਂ 'ਚੋਂ ਪਏ 10 ਕੁਇੰਟਲ ਦੇ ਕਰੀਬ ਲਿਫਾਫੇ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਤੇ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸੀਲ ਕੀਤਾ ਜਾਵੇ ਅਤੇ ਫਿਰ ਉਨ੍ਹਾਂ 'ਤੇ ਕੋਈ ਕਾਰਵਾਈ ਕੀਤੀ ਜਾਵੇ। 


shivani attri

Content Editor

Related News