ਬਾਡੀ ਬਿਲਡਰ ਚੈਂਪੀਅਨਸ਼ਿਪ ਤੋਂ ਪਤਾ ਲੱਗਦਾ ਹੈ ਕਿ ਹਲਕੇ ''ਚ ਨੌਜਵਾਨ ਨਸ਼ਾ-ਮੁਕਤ ਹਨ: ਤਿਵਾੜੀ

02/11/2020 6:02:24 PM

ਰੂਪਨਗਰ (ਵਿਜੇ ਸ਼ਰਮਾ)— ਸਥਾਨਕ ਬੇਲਾ ਚੌਕ 'ਚ ਪਹਿਲੀ ਵਾਰ ਬਾਡੀ ਬਿਲਡਰ ਚੈਂਪੀਅਨਸ਼ਿਪ ਕਰਵਾਈ ਗਈ। ਇਸ ਮੌਕੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਮੁਨੀਸ਼ ਤਿਵਾੜੀ ਨੇ ਕਿਹਾ ਕਿ ਕਬੱਡੀ, ਫੁੱਟਬਾਲ, ਹੈਂਡਬਾਲ ਅਤੇ ਹਾਕੀ ਪੰਜਾਬ ਦੀਆਂ ਮਸ਼ਹੂਰ ਖੇਡਾਂ ਹਨ। ਇਨ੍ਹਾਂ 'ਚ ਨੌਜਵਾਨਾਂ ਦਾ ਬਾਡੀ ਬਿਲਡਰ ਪ੍ਰਤੀ ਰੁਝਾਨ ਸਾਬਤ ਕਰ ਰਿਹਾ ਹੈ ਕਿ ਹਲਕੇ 'ਚ ਨੌਜਵਾਨ ਨਸ਼ਾ-ਮੁਕਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ 'ਚ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਦੌਰਾਨ ਲਾਰਜ ਇੰਡਸਟਰੀਜ਼ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਪਵਨ ਦੀਵਾਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਮਾਰਕੀਟ ਕਮੇਟੀ ਰੂਪਨਗਰ ਦੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ, ਐਡਵੋਕੇਟ ਹਰਸਿਮਰਨ ਸਿੰਘ ਸਿੱਟਾ, ਕੌਂਸਲਰ ਪੋਮੀ ਸੋਨੀ, ਸੰਜੇ ਵਰਮਾ, ਹਰਪ੍ਰੀਤ ਸਿੰਘ ਹੈਪੀ, ਰਾਹੁਲ ਵਰਮਾ, ਅਮਿਤ ਕਪੂਰ, ਜਗਦੀਸ਼ ਕਾਜਲਾ ਮੁੱਖ ਰੂਪ 'ਚ ਮੌਜੂਦ ਸਨ।


shivani attri

Content Editor

Related News