ਸਪੇਅਰਪਾਰਟਸ ਦੀ ਦੁਕਾਨ ਕਰਦਾ ਨੌਜਵਾਨ ਭੇਤਭਰੀ ਹਾਲਤ ''ਚ ਲਾਪਤਾ

12/01/2019 1:13:12 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਭਰਤਗੜ੍ਹ ਵਿਖੇ ਸਪੇਅਰਪਾਰਟਸ ਦੀ ਦੁਕਾਨ ਕਰਦੇ ਇਕ ਨੌਜਵਾਨ ਦੇ ਭੇਤਭਰੀ ਹਾਲਤ 'ਚ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੋਹਣ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ (24) ਪੁੱਤਰ ਸਵਰਗਵਾਸੀ ਇੰਦਰਜੀਤ ਸਿੰਘ ਵਾਸੀ ਪਿੰਡ ਆਸਪੁਰ ਥਾਣਾ ਸ੍ਰੀ ਕੀਰਤਪੁਰ ਸਾਹਿਬ, ਜਿਸ ਦੀ ਕਿ ਭਰਤਗੜ੍ਹ ਵਿਖੇ ਸਪੇਅਰਪਾਰਟਸ ਦੀ ਦੁਕਾਨ ਹੈ। ਉਹ 27 ਨਵੰਬਰ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਗਿਆ, ਇਸ ਦੌਰਾਨ ਉਸ ਦੀ ਮਾਤਾ ਨੇ ਉਸ ਨੂੰ ਫੋਨ ਕਰ ਕੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਦੁਕਾਨ ਬੰਦ ਕਰਕੇ ਘਰ ਨੂੰ ਆ ਰਿਹਾ ਹੈ ਪਰ ਜਦੋਂ ਕਾਫੀ ਸਮੇਂ ਬਾਅਦ ਵੀ ਉਹ ਘਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੋਬਾਰਾ ਫੋਨ ਕੀਤਾ ਤਾਂ ਉਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ। ਬਾਅਦ 'ਚ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਆਲੇ-ਦੁਆਲੇ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਉਸ  ਦਾ ਮੋਟਰਸਾਈਕਲ ਭਾਖੜਾ ਨਹਿਰ ਦੇ ਕਿਨਾਰੇ ਖੜ੍ਹਾ ਹੋਇਆ ਮਿਲਿਆ। ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਕੋਲ ਲਵਪ੍ਰੀਤ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਪੁਲਸ ਵੱਲੋਂ ਭਾਲ ਜਾਰੀ ਹੈ।


shivani attri

Content Editor

Related News