ਕਰਿਆਣੇ ਦੀ ਦੁਕਾਨ ''ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ

Sunday, Apr 28, 2024 - 06:20 PM (IST)

ਕਰਿਆਣੇ ਦੀ ਦੁਕਾਨ ''ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ

ਬਟਾਲਾ (ਗੁਰਪ੍ਰੀਤ)- ਬਟਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਬਟਾਲਾ ਦੇ ਤੰਗ ਬਜ਼ਾਰ 'ਚ ਸਥਿਤ ਇਕ ਕਰਿਆਣੇ ਅਤੇ ਜਨਰਲ ਸਟੋਰ ਨੂੰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਜਿਸ ਦੇ ਚਲਦੇ ਅੱਗ ਦੀ ਲਪਟਾ 'ਚ ਦੁਕਾਨ ਅਤੇ ਦੁਕਾਨ ਦੇ ਪਿੱਛੇ ਬਣੇ ਵਡੇ ਗੋਦਾਮ 'ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਦੁਕਾਨ ਮਾਲਕ ਦੀ ਵੀ ਮੌਤ ਹੋ ਗਈ।

PunjabKesari

PunjabKesari

ਇਹ ਵੀ ਪੜ੍ਹੋ-  ਤਰਨਤਾਰਨ 'ਚ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ ਦੇ ਨੌਕਰ ਨੇ 3 ਕਰੋੜ ਦੇ ਗਹਿਣੇ ਕੀਤੇ ਚੋਰੀ (ਵੀਡੀਓ)

ਜਾਣਕਾਰੀ ਮੁਤਾਬਕ ਦੁਕਾਨ ਮਾਲਕ ਦੀ ਰਿਹਾਇਸ਼ ਵੀ ਦੁਕਾਨ ਦੀ ਉਪਰਲੀ ਮੰਜ਼ਿਲ 'ਤੇ ਸੀ ਅਤੇ ਦੁਕਾਨ ਮਾਲਕ ਨਰਿੰਦਰ ਕੁਮਾਰ ਲਾਡਾ ਆਪਣੇ ਘਰ 'ਚ ਹੀ ਸੀ ਅਤੇ ਪਰਿਵਾਰਿਕ ਮੈਂਬਰ ਕਿਸੇ ਰਿਸ਼ਤੇਦਾਰਾਂ ਦੇ ਫਕਸ਼ਨ 'ਤੇ ਗਏ ਸੀ। ਅੱਗ ਇੰਨੀ ਭਿਆਨਕ ਸੀ ਕਿ ਧੂਆਂ ਚੜਨ ਕਾਰਨ ਨਰਿੰਦਰ ਕੁਮਾਰ ਘਰ 'ਚ ਹੀ ਮੌਤ ਹੋ ਗਈ । ਦੁਕਾਨ ਮਾਲਕ ਅਤੇ ਮ੍ਰਿਤਕ ਨਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਜਦ ਇਹ ਅੱਗ ਲੱਗੀ ਤਾਂ ਸਥਾਨਿਕ ਲੋਕਾਂ ਵਲੋਂ ਉਨ੍ਹਾਂ ਨੂੰ ਫ਼ੋਨ 'ਤੇ ਸੂਚਨਾ ਦਿੱਤੀ ਗਈ ਸੀ। ਜਦੋਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ  ਫਾਇਰ ਬ੍ਰਿਗੇਡ ਅਤੇ ਲੋਕ ਅੱਗ 'ਤੇ ਕਾਬੂ ਪਾਉਣ ਦੀ  ਕੋਸ਼ਿਸ਼ ਕਰ ਰਹੇ ਸਨ ਅਤੇ ਜਦ ਘਰ ਦੇ ਉਪਰ ਜਾ ਕੇ ਦੇਖਿਆ ਤਾਂ ਨਰਿੰਦਰ ਕੁਮਾਰ ਰਸੋਈ 'ਚ ਮ੍ਰਿਤਕ ਨਜ਼ਰ ਆਏ। ਉਥੇ ਹੀ ਦੁਕਾਨ ਅਤੇ ਗੋਦਾਮ 'ਚ ਲੱਖਾਂ ਰੁਪਏ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ । ਪੂਰੇ ਇਲਾਕੇ  'ਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News