ਦੁਕਾਨ ਦੇ ਝਗੜੇ ਤੋਂ ਦੁਖੀ ਵਿਅਕਤੀ ਨੇ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ''ਚ ਆਖੀ ਇਹ ਗੱਲ

05/09/2024 6:05:37 PM

ਜਲਾਲਾਬਾਦ (ਬਜਾਜ) - ਪਿੰਡ ਲੱਧੂਵਾਲਾ ਉਤਾੜ ਵਿਖੇ ਦੁਕਾਨਾਂ ਦੇ ਚੱਲ ਰਹੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਥਾਣਾ ਵੈਰੋਕੇ ਦੀ ਪੁਲਸ ਨੇ ਇਸ ਮਾਮਲੇ ਦੇ ਦੋਸ਼ ਵਿਚ ਇਕ ਔਰਤ ਸਮੇਤ 4 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ - ਰੁਮਾਲ ਨਾਲ ਗਲਾ ਘੁੱਟ ਨੌਜਵਾਨ ਦਾ ਕੀਤਾ ਕਤਲ, ਮਗਰੋਂ ਮਿੱਟੀ ’ਚ ਦੱਬ ਦਿੱਤੀ ਲਾਸ਼

ਸ਼ਿਕਾਇਤਕਰਤਾ ਨਾਜਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਫੱਤਣ ਵਾਲਾ (ਸ੍ਰੀ ਮੁਕਤਸਰ ਸਾਹਿਬ) ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦੇ ਪਿਤਾ ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੀਆਂ ਦੁਕਾਨਾਂ ਲੱਧੂਵਾਲਾ ਨਹਿਰਾਂ ’ਤੇ ਬਣਾਈਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ ਦਾ ਝਗੜਾ ਰਣਦੀਪ ਸਿੰਘ ਵਗੈਰਾ ਨਾਲ ਚੱਲ ਰਿਹਾ ਹੈ। ਉਸ ਦੇ ਪਿਤਾ ਗੁਰਮੇਲ ਸਿੰਘ ਨੇ ਆਪਣੇ ਸੁਸਾਇਡ ਨੋਟ ਵਿਚ ਲਿਖਿਆ ਕਿ ਉਸਨੇ ਦੁਕਾਨ ਦੇ ਝਗੜੇ ਕਾਰਨ ਰਣਦੀਪ ਸਿੰਘ ਵਗੈਰਾ ਤੋਂ ਦੁੱਖੀ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਉਸਦੀ ਮੌਤ ਦੇ ਜ਼ਿੰਮੇਵਾਰ ਰਣਦੀਪ ਸਿੰਘ ਵਗੈਰਾ ਹੋਣਗੇ। 

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਵੈਰੋਕੇ ਥਾਣੇ ਦੀ ਪੁਲਸ ਨੇ ਸ਼ਿਕਾਇਤਕਰਤਾ ਨਾਜਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਣਦੀਪ ਸਿੰਘ ਪੁੱਤਰ ਸੁਖਪਾਲ ਸਿੰਘ, ਹਰਵਿੰਦਰ ਕੌਰ ਪਤਨੀ ਰਣਦੀਪ ਸਿੰਘ ਵਾਸੀਆਨ ਫੱਤਣਵਾਲਾ, ਪਰਵਿੰਦਰ ਸਿੰਘ ਉਰਫ ਲਵਲੀ ਪੁੱਤਰ ਦਿਲਬਾਗ ਸਿੰਘ ਵਾਸੀ ਲੱਕੜ ਵਾਲਾ ਥਾਣਾ ਸਦਰ ਮਲੋਟ ਅਤੇ ਟਿੱਕਾ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗੋਬਿੰਦ ਨਗਰੀ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਮੁਕੱਦਮਾ ਦਰਜ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਖੇਤੀ ਕਰਜ਼ੇ ਦਾ ਬੋਝ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News