ਸ਼ਾਹਕੋਟ ਹਲਕੇ ਦੇ ਵਿਧਾਇਕ ਦੀ ਗੱਡੀ ਨਾਲ ਹੋਇਆ ਵੱਡਾ ਹਾਦਸਾ, ਇਕ ਬਜ਼ੁਰਗ ਦੀ ਹੋਈ ਮੌਕੇ 'ਤੇ ਮੌਤ

Wednesday, Oct 04, 2023 - 12:32 PM (IST)

ਸ਼ਾਹਕੋਟ ਹਲਕੇ ਦੇ ਵਿਧਾਇਕ ਦੀ ਗੱਡੀ ਨਾਲ ਹੋਇਆ ਵੱਡਾ ਹਾਦਸਾ, ਇਕ ਬਜ਼ੁਰਗ ਦੀ ਹੋਈ ਮੌਕੇ 'ਤੇ ਮੌਤ

ਬੰਗਾ (ਰਾਕੇਸ਼) : ਬੰਗਾ-ਫਗਵਾੜਾ ਨੈਸ਼ਨਲ ਹਾਈਵੇ ’ਤੇ ਸਥਿਤ ਕਸਬਾ ਬਹਿਰਾਮ ਵਿਖੇ ਇਕ ਕਾਰ ਅਤੇ ਸਕੂਟਰ ਵਿਚਕਾਰ ਹੋਈ ਟੱਕਰ ’ਚ ਇਕ ਬਜ਼ੁਰਗ ਦੀ ਮੌਕੇ ’ਤੇ ਮੌਤ ਅਤੇ ਇਕ ਵਿਅਕਤੀ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਲਕਾ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ਰੋਵਾਲੀਆ ਆਪਣੀ ਗੱਡੀ ’ਚ ਸਵਾਰ ਹੋ ਕੇ ਫਗਵਾੜਾ ਸਾਈਡ ਤੋਂ ਨਵਾਂਸ਼ਹਿਰ ਨੂੰ ਜਾ ਰਹੇ ਸਨ ਤਾਂ ਅਚਾਨਕ ਇਕ ਸਕੂਟਰ ’ਤੇ ਸਵਾਰ ਇਕ ਬਜ਼ੁਰਗ ਅਤੇ ਇਕ ਹੋਰ ਵਿਅਕਤੀ ਗਲਤ ਸਾਈਡ ਤੋਂ ਸੜਕ ਨੂੰ ਪਾਰ ਕਰ ਰਹੇ ਅਤੇ ਇਹ ਦੋਵੇ ਜਣੇ ਸਮੇਤ ਸਕੂਟਰ ਵਿਧਾਇਕ ਸ਼ਰੋਵਾਲੀਆਂ ਦੀ ਕਾਰ ਨਾਲ ਜਾ ਟਕਰਾਏ।

ਇਹ ਵੀ ਪੜ੍ਹੋ : ਗਾਂਧੀ ਜਯੰਤੀ 'ਤੇ ਵੀ ਨਹੀਂ ਰੁਕੀ ਸ਼ਰਾਬ ਦੀ ਵਿਕਰੀ, ਸੁਸਤ ਕਾਰਵਾਈ ਨੂੰ ਲੈ ਕੇ ਘਿਰਿਆ ਐਕਸਾਈਜ਼ ਵਿਭਾਗ

ਇਸ ਟੱਕਰ 'ਚ ਸਕੂਟਰ ਸਵਾਰ ਬਜ਼ੁਰਗ ਰਾਮ ਕ੍ਰਿਸ਼ਨ ਪੁੱਤਰ ਅਰਜੁਣ ਰਾਮ ਨਿਵਾਸੀ ਪਿੰਡ ਠੀਡਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਪ੍ਰਕਾਸ਼ ਰਾਮ ਪੁੱਤਰ ਉਜਾਗਰ ਰਾਮ ਨਿਵਾਸੀ ਠੀਡਾਂ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਨੂੰ 108 ਐਂਬੂਲੈਂਸ ਦੀ ਮਦਦ ਨਾਲ ਪਹਿਲਾ ਢਾਹਾਂ ਕਲੇਰਾਂ ਅਤੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਾਅਦ ’ਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਕਤ ਹਾਦਸੇ ’ਚ ਵਿਧਾਇਕ ਲਾਡੀ ਸ਼ੇਰੋਵਾਲੀਆ ਵਾਲ-ਵਾਲ ਬਚ ਗਏ। ਮੌਕੇ ’ਤੇ ਪੁਜੀ ਬਹਿਰਾਮ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਅਤੇ ਮ੍ਰਿਤਕ ਰਾਮ ਕ੍ਰਿਸ਼ਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News