ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨਗਰ ਕੀਰਤਨ ਨੂੰ ਅੰਤਿਮ ਛੋਹਾਂ ਦਿੱਤੀਆਂ
Tuesday, Jan 27, 2026 - 12:05 PM (IST)
ਟਾਂਡਾ ਉੜਮੁੜ (ਮੋਮੀ,ਜਸਵਿੰਦਰ)- ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਟਾਂਡਾ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਿੰਡ ਬਗੋਲ ਖੁਰਦ ਤੋਂ 15 ਫਰਵਰੀ ਸਜਾਏ ਜਾਣ ਵਾਲੇ 29ਵੇਂ ਮਹਾਨ ਨਗਰ ਕੀਰਤਨ ਸਬੰਧੀ ਸੁਸਾਇਟੀ ਮੈਂਬਰਾਂ ਤੇ ਪ੍ਰਬੰਧਕ ਸੇਵਾਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਪ੍ਰਧਾਨ ਤੀਰਥ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਮਹਾਨ ਨਗਰ ਕੀਰਤਨ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਤੀਰਥ ਸਿੰਘ, ਰਣਜੀਤ ਸਿੰਘ ਰਾਜਪੁਰ, ਸੂਬੇਦਾਰ ਕਰਨੈਲ ਸਿੰਘ ਸ਼ਾਲਾਪੁਰ, ਡਾ. ਕਰਨੈਲ ਸਿੰਘ ਸੋਹੀਆਂ, ਦਵਿੰਦਰ ਸਿੰਘ ਸੋਹੀਆਂ, ਕੈਪਟਨ ਜਰਨੈਲ ਸਿੰਘ ਮੂਨਕ ਕਲਾਂ, ਹਜ਼ਾਰਾ ਸਿੰਘ ਬੋਲੇਵਾਲ, ਸਰਬਜੀਤ ਸਿੰਘ ਰੱਲ੍ਹਹਣ, ਅਮਰਜੀਤ ਸਿੰਘ ਕਲਸੀ ਰੱਲ੍ਹਹਣ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਪਿੰਡ ਬਗੋਲ ਖੁਰਦ ਤੋਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਸਵੇਰੇ 9 ਵਜੇ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਮਹਾਨ ਨਗਰ ਕੀਰਤਨ ਨੂੰ ਚਾਲੇ ਪਾਉਣ ਦੀ ਰਸਮ ਡੇਰਾ ਗੁਰੂਸਰ ਖੁੱਡਾ ਦੇ ਮੁੱਖ ਸੇਵਾਦਾਰ ਨਿਰਮਲ ਭੇਖ ਰਤਨ ਸੰਤ ਤੇਜਾ ਸਿੰਘ ਜੀ, ਸੰਤ ਪ੍ਰੇਮ ਦਾਸ ਰਸ਼ਪਾਲਵਾ ਵਾਲੇ ਤੇ ਸੰਤ ਨਰੇਸ਼ ਗਿਰ ਜੀ ਨੰਗਲ ਖੁੰਗਾ ਵਾਲੇ ਕਰਨਗੇ।
ਪ੍ਰਬੰਧਕਾਂ ਨੇ ਦੱਸਿਆ ਕਿ ਮਹਾਨ ਨਗਰ ਕੀਰਤਨ ਪਿੰਡ ਬਗੋਲ ਖੁਰਦ ਤੋਂ ਆਰੰਭ ਹੋ ਕੇ ਬਗੋਲ ਕਲਾ, ਸੋਹੀਆਂ, ਦਰਗਾ ਹੇੜੀ, ਕੁਰਾਲਾ ਖੁਰਦ, ਰੱਲਣਾ, ਡੇਰਾ ਗੁਰੂਸਰ ਨਿਰਮਲ ਟਕਸਾਲ ਜੋੜੀਆਂ ਢਾਬਾਂ , ਖੁੱਡਾ, ਕੁਰਾਲਾ ਕਲਾ , ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ, ਬੋਲੋਵਾਲ, ਮੂਨਕ ਕਲਾਂ, ਮੂਨਕ ਖੁਰਦ, ਲੋਧੀ ਚੱਕ, ਗਹੋਤ ,ਰਾਜਪੁਰ, ਸ਼ਾਲਾਪੁਰ , ਬੋਦਲ ਕੋਟਲੀ, ਝੱਜੀ ਪਿੰਡ , ਚਤੋਵਾਲ,ਧੁੱਗਾ, ਦੇਹਰੀਵਾਲ, ਖਾਨਪੁਰ ਸ਼ੇਖੂਪੁਰ ਤੋਂ ਹੁੰਦਾ ਹੋਇਆ ਵਾਪਸ ਪਿੰਡ ਬਗੋਲ ਖੁਰਦ ਪਹੁੰਚ ਕੇ ਸੰਪੰਨ ਹੋਵੇਗਾ।
