ਚੋਰਾਂ ਨੇ ਕਿਸਾਨ ਦੇ ਕਮਰੇ ''ਚੋਂ ਸਾਮਾਨ ਕੀਤਾ ਚੋਰੀ

05/19/2022 5:44:20 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਜਾਜਾ ਵਿਖੇ ਚੋਰਾਂ ਨੇ ਖੇਤਾਂ 'ਚ ਬਣੇ ਕਿਸਾਨ ਦੇ ਰਿਹਾਇਸ਼ੀ ਕਮਰੇ 'ਚੋਂ ਸਾਮਾਨ ਚੋਰੀ ਕਰ ਲਿਆ। ਚੋਰੀ ਦਾ ਸ਼ਿਕਾਰ ਹੋਏ ਕਿਸਾਨ ਅਸ਼ੋਕ ਕੁਮਾਰ ਪੁੱਤਰ ਹਰੀ ਰਾਮ ਨੇ ਦੱਸਿਆ ਕਿ ਚੋਰਾਂ ਨੇ ਕਮਰੇ ਦੇ ਤਾਲੇ ਤੋੜ ਕੇ ਫਰਾਟਾ ਪੱਖਾ, ਟੇਬਲ ਫੈਨ, ਛੱਤ ਵਾਲਾ ਪੱਖਾ, ਮੋਟਰ ਆਦਿ ਸਮਾਨ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਚੋਰਾਂ ਨੇ ਉੱਥੇ ਲੱਗੇ ਦੋ ਕੈਮਰਿਆਂ ਵਿੱਚੋਂ ਇਕ ਨੂੰ ਤੋੜ ਦਿੱਤਾ ਅਤੇ ਇਕ ਨੂੰ ਡੀ. ਵੀ. ਆਰ. ਸਮੇਤ ਚੋਰੀ ਕਰਕੇ ਲੈ ਗਏ। ਅੱਜ ਸਵੇਰੇ ਇਸ ਘਟਨਾ ਦਾ ਪਤਾ ਲੱਗਣ ’ਤੇ ਅਸ਼ੋਕ ਨੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਹੈ। 


shivani attri

Content Editor

Related News