ਫਗਵਾੜਾ ਗੇਟ ਦੇ ਅਜੰਤਾ ਇਲੈਕਟ੍ਰਿਕ ਸਟੋਰ ’ਤੇ ਸਟੇਟ GST ਦੀ ਛਾਪੇਮਾਰੀ
Saturday, Sep 30, 2023 - 04:01 PM (IST)

ਜਲੰਧਰ (ਪੁਨੀਤ)–ਫਗਵਾੜਾ ਗੇਟ ਸਥਿਤ ਅਜੰਤਾ ਇਲੈਕਟ੍ਰਿਕ ਸਟੋਰ ’ਤੇ ਸਟੇਟ ਜੀ. ਐੱਸ. ਟੀ. ਨੇ ਛਾਪੇਮਾਰੀ ਕਰਦੇ ਹੋਏ ਰਿਕਾਰਡ ਘੋਖਿਆ ਹੈ ਅਤੇ ਕੱਚੀਆਂ ਪਰਚੀਆਂ ਆਦਿ ਜ਼ਬਤ ਕੀਤੀਆਂ ਹਨ। ਇਲੈਕਟ੍ਰਿਕ ਸਟੋਰ ’ਤੇ ਛਾਪੇਮਾਰੀ ਦੇ ਨਾਲ-ਨਾਲ ਸਬੰਧਤ ਇਕਾਈ ਦੇ ਪ੍ਰਤਾਪ ਬਾਗ ਦੇ ਸਾਹਮਣੇ ਵਾਲੀ ਸੜਕ ’ਤੇ ਸਥਿਤ ਗੋਦਾਮ ਵਿਚ ਵੀ ਛਾਪੇਮਾਰੀ ਕੀਤੀ ਗਈ ਅਤੇ ਰਿਕਾਰਡ ਚੈੱਕ ਕੀਤਾ ਗਿਆ।
ਬੀਤੇ ਦਿਨ ਦੁਪਹਿਰ 1.30 ਵਜੇ ਦੇ ਲਗਭਗ ਸਟੇਟ ਜੀ. ਐੱਸ. ਟੀ. ਵਿਭਾਗ (ਜਲੰਧਰ-1) ਦੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਅਸ਼ੋਕ ਬਾਲੀ, ਜਗਮਾਲ ਸਿੰਘ, ਓਂਕਾਰ ਨਾਥ ਸਮੇਤ ਕਈ ਇੰਸਪੈਕਟਰਾਂ ਨੇ ਵਿਭਾਗੀ ਪੁਲਸ ਫੋਰਸ ਨਾਲ ਉਕਤ ਇਕਾਈ ਵਿਚ ਛਾਪੇਮਾਰੀ ਕੀਤੀ ਫਗਵਾੜਾ ਗੇਟ ਸਥਿਤ ਉਕਤ ਇਕਾਈ ਇਲੈਕਟ੍ਰੀਕਲ ਅਤੇ ਬਿਜਲੀ ਦੇ ਹੋਰ ਸਾਮਾਨ ਦਾ ਕਾਰੋਬਾਰ ਕਰਦੀ ਹੈ। ਸਟੇਟ ਜੀ. ਐੱਸ. ਟੀ. ਵਿਭਾਗ ਦੀ ਕਾਰਵਾਈ ਦੌਰਾਨ ਉਕਤ ਇਕਾਈ ਵਿਚ 3 ਕਰੋੜ ਦੇ ਲਗਭਗ ਸਟਾਕ ਹੋਣ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਪੁਲਸ ਦੀ ਗੱਡੀ 'ਤੇ ਬੈਠ ਰੀਲ ਬਣਾਉਣ ਵਾਲੀ 'ਸ਼ੇਰ ਦੀ ਸ਼ੇਰਨੀ' ਆਈ ਕੈਮਰੇ ਸਾਹਮਣੇ, ਲੋਕਾਂ 'ਤੇ ਕੱਢੀ ਭੜਾਸ
ਵਿਭਾਗ ਵੱਲੋਂ ਅੰਦਰ ਰਿਕਾਰਡ ਘੋਖਣ ਤੋਂ ਇਲਾਵਾ ਕੱਚੀਆਂ ਪਰਚੀਆਂ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਕਾਰਵਾਈ ਤੋਂ ਪਹਿਲਾਂ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਇਕਾਈ ਦੇ ਸਬੰਧ ਵਿਚ ਜਾਣਕਾਰੀ ਜੁਟਾਈ ਗਈ ਸੀ। ਵਿਭਾਗ ਦੀ ਜਾਂਚ ਵਿਚ ਗਾਹਕਾਂ ਨੂੰ ਬਿੱਲ ਦੇਣ ਸਬੰਧੀ ਅਪਣਾਈ ਜਾਣ ਵਾਲੀ ਪ੍ਰਕਿਰਿਆ ’ਤੇ ਫੋਕਸ ਕੀਤਾ ਗਿਆ। ਉਕਤ ਵਿਭਾਗੀ ਕਾਰਵਾਈ 4 ਘੰਟੇ ਦੇ ਲਗਭਗ ਚੱਲੀ।
ਆਮ ਤੌਰ ’ਤੇ ਵਿਭਾਗੀ ਕਾਰਵਾਈ ਵਿਚ ਦੇਖਣ ਵਿਚ ਆਉਂਦਾ ਹੈ ਕਿ ਗਾਹਕਾਂ ਨੂੰ ਖਰੀਦੇ ਗਏ ਸਾਮਾਨ ਦਾ ਪੂਰਾ ਬਿੱਲ (ਜੀ. ਐੱਸ. ਟੀ. ਵਾਲਾ) ਦੇਣ ਪ੍ਰਤੀ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਵਿਭਾਗੀ ਅਧਿਕਾਰੀ ਗਾਹਕ ਬਣ ਕੇ ਕੁਝ ਨਾ ਕੁਝ ਸਾਮਾਨ ਦੀ ਖ਼ਰੀਦ ਕਰ ਲੈਂਦੇ ਹਨ। ਅਜੰਤਾ ਇਲੈਕਟ੍ਰਿਕ ਵਿਚ ਵਿਭਾਗੀ ਕਾਰਵਾਈ ਦੌਰਾਨ ਬਾਜ਼ਾਰ ਵਿਚ ਕਈ ਦੁਕਾਨਦਾਰ ਮੁਸਤੈਦ ਦੇਖੇ ਗਏ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਵੱਡੀ ਕਾਰਵਾਈ, ਹਿਰਾਸਤ 'ਚ ਲਿਆ ਸੀਨੀਅਰ ਅਕਾਲੀ ਆਗੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ