ਸ਼ਹਿਰ ਗੜ੍ਹਸ਼ੰਕਰ ਨੂੰ ਵਿਕਾਸ ਦੀ ਜ਼ਰੂਰਤ ਹੈ ਨਾ ਕਿ ਵਾਰਡ ਬੰਦੀ ਹੈ: ਨਿਮਿਸ਼ਾ ਮਹਿਤਾ
Tuesday, Jan 06, 2026 - 04:09 PM (IST)
ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਸ਼ਹਿਰ ਵਿਚ ਸਰਕਾਰ ਵੱਲੋਂ ਕਰਵਾਈ ਗਈ ਨਵੀਂ ਵਾਰਡ ਬੰਦੀ ਦੇ ਫੈਸਲੇ ਦੀ ਨਿੰਦਿਆਂ ਕਰਦਿਆਂ ਕਿਹਾ ਹੈ ਕਿ ਜਨਤਾ ਨੂੰ 4 ਸਾਲ ਵਿਚ 'ਆਪ' ਦੀ ਸਰਕਾਰ ਤੋਂ ਵਿਕਾਸ ਦੀ ਉਮੀਦ ਸੀ ਪਰ ਸਰਕਾਰ ਨੇ ਸਿਰਫ 4 ਸਾਲ ਬੀਤ ਜਾਣਦੇ ਬਾਵਜੂਦ ਵਿਕਾਸ ਦੀ ਜਗ੍ਹਾ ਸਿਰਫ ਨਵੀਂ ਵਾਰਡ ਬੰਦੀ ਉਨ੍ਹਾਂ ਦੇ ਪਲੇ ਪਾਈ ਹੈ।
ਇਹ ਵੀ ਪੜ੍ਹੋ- ਤਰਨਤਾਰਨ ਦੇ ਇਨ੍ਹਾਂ ਪਿੰਡਾਂ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ
ਭਾਜਪਾ ਆਗੂ ਨੇ ਕਿਹਾ ਕਿ ਗੜ੍ਹਸ਼ੰਕਰ ਸ਼ਹਿਰ ਦੇ ਲੋਕਾਂ ਨੇ ਬੜੀ ਉਮੀਦ ਨਾਲ ਸਾਲ 2022 ਵਿਧਾਨ ਸਭਾ ਚੋਣਾਂ 'ਚ 'ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਤਾਇਆ ਸੀ ਤੇ ਇਸ ਪਾਰਟੀ ਦੇ ਨੁਮਾਇੰਦਿਆਂ ਨੇ ਉਨ੍ਹਾਂ ਨਾਲ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਨੇਕਾ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਵਿਸ਼ੇਸ਼ ਕਰਕੇ ਸਮੂਚੇ ਸ਼ਹਿਰ ਵਿਚ ਸਿਵਰੇਜ ਪੁਆਉਣਾ, ਗਲੀਆਂ ਤੇ ਸੜਕਾਂ ਦੀ ਉਸਾਰੀ, ਸਟ੍ਰੀਟ ਲਾਈਟਾਂ ਤੇ ਸੁੰਦਰ ਪਾਰਕਾਂ ਦੀ ਉਸਾਰੀ ਅਤੇ ਕਈ ਹੋਰ ਵਾਅਦੇ ਸ਼ਾਮਲ ਸਨ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ ਵਾਲੇ ਮੁੰਡੇ ਮਾਰ ਗਏ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹੁਣ ਤਾਂ 'ਆਪ' ਕੋਲ ਕਮੇਟੀ ਵਿਚ ਬਹੁਮਤ ਨਾ ਹੋਣ ਦਾ ਬਹਾਨਾ ਵੀ ਨਹੀਂ ਹੈ, ਕਿਉਂਕਿ ਸੂਬੇ ਵਿਚ ਸਤਾ ਪਰਿਵਰਤਨ ਨੂੰ ਦੇਖ ਕੇ ਲਗਭਗ ਸਾਰੇ ਮੌਜੂਦਾ ਕੌਂਸਲਰਾਂ ਨੇ 'ਆਪ' ਵਿਚ ਸ਼ਮੂਲੀਅਤ ਕਰ ਲਈ ਸੀ ਤੇ ਕਮੇਟੀ ਵਿਚ ਸਰਕਾਰ ਕੋਲ ਪੂਰੀ ਬਹੁਮਤ ਸੀ। ਜਿਸ ਨਾਲ ਮਤੇ ਪਾਸ ਕਰਵਾਉਣਾ ਕਮੇਟੀ ਦੇ ਚੋਣੇ ਕੌਂਸਲਰਾਂ ਲਈ ਔਖਾ ਕੰਮ ਨਹੀਂ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਪਿੰਡਾਂ 'ਚ ਹੋਣ ਲੱਗੀ ਅਨਾਊਂਸਮੈਂਟ, ਅਧਿਕਾਰੀ ਕਰ ਰਹੇ ਲੋਕਾਂ ਨੂੰ ਸੁਚੇਤ
ਨਿਮਿਸ਼ਾ ਮਹਿਤਾ ਨੇ ਕਿਹਾ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਅਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਜਨਤਾ ਨੂੰ ਜਵਾਬ ਦੇਣ ਕਿ ਉਹ 4 ਸਾਲ ਸ਼ਹਿਰ ਗੜ੍ਹਸ਼ੰਕਰ ਨਾਲ ਕੀਤੇ ਸਰਬਪੱਖੀ ਵਿਕਾਸ ਦੇ ਵਾਅਦੇ ਕਿਉਂ ਨਹੀਂ ਭੁਗਾ ਸਕੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਸ਼ਹਿਰ ਵਿਚ ਵਿਕਾਸ ਨਾ ਕਰਵਾਉਣ ਦੀ ਆਪਣੀ ਵੱਡੀ ਖਾਮੀ ਨੂੰ ਲੁਕਾਉਣ ਲਈ ਸਰਕਾਰ ਨੇ ਉਲਟੀ ਪੁਲਟੀ ਵਾਰਡ ਬੰਦੀ ਕਰਕੇ ਲੋਕਾਂ ਨੂੰ ਭੰਬਲ ਭੂਸੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਵਿਕਾਸ ਦੇ ਸਵਾਲਾਂ ਤੋਂ ਲੋਕਾਂ ਦੇ ਦਿਮਾਗ ਨੂੰ ਭਟਕਾ ਕੇ ਆਪਣੇ ਨਵੇਂ ਵਾਰਡ ਅਤੇ ਵਾਰਡ ਦੇ ਨਵੇਂ ਪਤੇ ਦੀ ਆਪਣੇ ਕਾਗਜ਼ਾਂ ਵਿਚ ਸੋਧ ਦੇ ਕੰਮ ਵਿਚ ਉਲਝ ਕੇ ਰਹਿ ਜਾਣ। ਨਿਮਿਸ਼ਾ ਮਹਿਤਾ ਨੇ ਕਿਹਾ ਜਨਤਾ ਇਨ੍ਹਾਂ ਕੋਝਿਆਂ ਚਾਲਾਂ ਨੂੰ ਭਲੀ ਭਾਂਤ ਸਮਝਦੀ ਹੈ, ਤੇ ਕਮੇਟੀ ਚੋਣਾਂ ਵਿਚ 'ਆਪ' ਨੂੰ ਨਾਕਾਰ ਕੇ ਲੋਕ ਸਰਕਾਰ ਨੂੰ ਸਬਕ ਪੜ੍ਹਾਉਣਗੇ।
ਇਹ ਵੀ ਪੜ੍ਹੋ- ਪੰਜਾਬ 'ਚ 6 ਤੇ 7 ਜਨਵਰੀ ਨੂੰ Cold Day ਦਾ Alert, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
