ਜਨਤਾ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਜਲੰਧਰ ਸ਼ਹਿਰ ’ਚ ‘ਫਾਈਟ ਅਗੇਂਸਟ ਕਰੱਪਸ਼ਨ’ ਸੰਸਥਾ ਦਾ ਗਠਨ
Thursday, Nov 10, 2022 - 05:42 PM (IST)

ਜਲੰਧਰ— ਜਲੰਧਰ ਸ਼ਹਿਰ ਦੇ ਸਮਾਜਿਕ ਅਤੇ ਜਨਤਾ ਨਾਲ ਜੁੜੇ ਮੁੱਦੇ ਅਤੇ ਸਰਕਾਰੀ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਦੇ ਚਲਦਿਆਂ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੁੱਦੇ ਚੁੱਕਣ ਲਈ ਸ਼ਹਿਰ ’ਚ ‘ਫਾਈਟ ਅਗੇਂਸਟ ਕਰੱਪਸ਼ਨ’ ਨਾਂ ਦੀ ਸੰਸਥਾ ਦਾ ਗਠਨ ਕੀਤਾ ਗਿਆ ਹੈ। ਮਨੀਸ਼ ਗਿੱਲ ਇਸ ਸੰਸਥਾ ਦੇ ਮੁਖੀ ਹਨ ਜਦਕਿ ਸਿਮਰਦੀਪ ਸਿੰਘ ਨੂੰ ਸੰਸਥਾ ਦਾ ਚੇਅਰਮੈਨ ਬਣਾਇਆ ਗਿਆ ਹੈ। ਜਨਰਲ ਸਕੱਤਰ ਦੀ ਜ਼ਿੰਮੇਵਾਰੀ ਡਾਕਟਰ ਪਰਮਜੀਤ ਸਿੰਘ ਨੂੰ ਸੌਂਪੀ ਗਈ ਹੈ ਅਤੇ ਮਨਜੀਤ ਸਿੰਘ ਸੀਨੀਅਰ ਉੱਪ ਪ੍ਰਧਾਨ ਅਤੇ ਵਿਨੇ ਕੁਮਾਰ ਨੂੰ ਉੱਪ ਪ੍ਰਧਾਨ ਬਣਾਇਆ ਗਿਆ ਹੈ।
ਸੰਸਥਾ ਦੇ ਮੈਂਬਰਾਂ ਨੇ ਵੀਰਵਾਰ ਨੂੰ ਪੰਜਾਬ ਕੇਸਰੀ ਦੇ ਸੰਪਾਦਕ ਅਵਿਨਾਸ਼ ਚੋਪੜਾ ਜੀ ਨਾਲ ਮੁਲਾਕਾਤ ਕਰਕੇ ਸੰਸਥਾ ਦੀ ਲਾਂਚਿੰਗ ਕਰਵਾਈ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਮਨੀਸ਼ ਗਿੱਲ ਨੇ ਕਿਹਾ ਕਿ ਜਨਤਾ ਨਾਲ ਜੁੜੇ ਮੁੱਦੇ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਦੇ ਜਾਂ ਸਰਕਾਰ ਦੇ ਅਫ਼ਸਰ ਅਜਿਹੇ ਮੁੱਦੇ ਪਤਾ ਹੋਣ ਦੇ ਬਾਵਜੂਦ ਵੀ ਇਨ੍ਹਾਂ ’ਤੇ ਨਕਰਾਤਮਕ ਰਵੱਈਆ ਅਪਣਾਉਂਦੇ ਹਨ।
ਇਹ ਵੀ ਪੜ੍ਹੋ :ਸੜਕ ਹਾਦਸੇ ਨੇ ਨਿਗਲੇ ਮਾਪਿਆਂ ਦੇ ਗੱਭਰੂ ਪੁੱਤ, ਧਾਰਮਿਕ ਸਥਾਨ 'ਤੇ ਜਾ ਰਹੇ ਕਪੂਰਥਲਾ ਦੇ 2 ਨੌਜਵਾਨਾਂ ਦੀ ਮੌਤ
ਉਨ੍ਹਾਂ ਦੀ ਸੰਸਥਾ ਅਜਿਹੇ ਮੁੱਦਿਆਂ ’ਤੇ ਫੋਕਸ ਕਰਕੇ ਇਨ੍ਹਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾ ਕੇ ਇਨ੍ਹਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਤਾਂਕਿ ਜਨਤਾ ਨੂੰ ਕੁਝ ਰਾਹਤ ਮਿਲ ਸਕੇ। ਇਸ ਦੌਰਾਨ ਸੰਸਥਾ ਦੇ ਸੀਨੀਅਰ ਵਾਈਸ ਚੇਅਰਮੈਨ ਕੁਲਦੀਪ ਸਿੰਘ ਗਿੱਲ, ਵਾਈਸ ਚੇਅਰਮੈਨ ਹਰਮੇਸ਼ ਲਾਲ, ਸੰਸਥਾ ਦੇ ਮੈਂਬਰ ਤਜਿੰਦਰ ਸਿੰਘ, ਨਰੇਸ਼ ਸ਼ਰਮਾ, ਐਡਵੋਕੇਟ ਦੀਪਕ ਕਪੂਰ, ਲਖਵਿੰਦਰ ਪਾਲ ਸਿੰਘ, ਰਾਹੁਲ ਵਧਾਵਨ, ਵਿਸ਼ਾਲ ਸ਼ਰਮਾ, ਰਮਣੀਕ ਸੰਧੂ, ਪਰਵਿੰਦਰ, ਸੁਭਾਸ਼ ਕੁਮਾਰ, ਰਾਜੇਸ਼ ਗਿੱਲ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਮਗਰੋਂ ਭਖੀ ਸਿਆਸਤ, ਕੈਪਟਨ ਤੇ ਰਾਜਾ ਵੜਿੰਗ ਨੇ ਕੱਢੀ ਮਾਨ ਸਰਕਾਰ ’ਤੇ ਭੜਾਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।