ਪਹਿਲਗਾਮ ਹਮਲੇ ਮਗਰੋਂ ਪੰਜਾਬ ''ਚ ਅਲਰਟ, ਜਲੰਧਰ ਰੇਲਵੇ ਸਟੇਸ਼ਨ ''ਤੇ ਲਈ ਗਈ ਤਲਾਸ਼ੀ
Thursday, May 01, 2025 - 04:18 PM (IST)

ਜਲੰਧਰ (ਸੋਨੂੰ)- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਲੰਧਰ ਪੁਲਸ ਨੇ ਅੱਜ ਰੇਲਵੇ ਪੁਲਸ ਨਾਲ ਇਕ ਸਾਂਝਾ ਆਪ੍ਰੇਸ਼ਨ ਚਲਾਇਆ। ਜਿਸ ਕਾਰਨ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੇ ਬੈਗਾਂ ਆਦਿ ਦੀ ਤਲਾਸ਼ੀ ਲਈ ਗਈ। ਇਸ ਮੁਹਿੰਮ ਦੌਰਾਨ ਥਾਣਾ 3 ਦੀ ਪੁਲਸ ਦੇ ਨਾਲ ਜੀਆਰਪੀ ਪੁਲਸ ਅਤੇ ਡੌਗ ਸਕੁਐਡ ਆਰ. ਪੀ. ਐੱਫ਼. ਟੀਮ ਮੌਜੂਦ ਸੀ। ਪੁਲਸ ਨੇ ਸਿਵਲ ਰੇਲਵੇ ਸਟੇਸ਼ਨ 'ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
ਥਾਣਾ 3 ਦੇ ਸਟੇਸ਼ਨ ਹਾਊਸ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਕੰਟੀਨ ਦੇ ਸਟਾਫ਼ ਅਤੇ ਹੋਰ ਲੋਕਾਂ ਨੂੰ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਲਈ ਪੁਲਸ ਸਟੇਸ਼ਨ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਅਗਲੇ 45 ਦਿਨਾਂ ’ਚ ਜੰਗ ਦੇ ਆਸਾਰ! ਪਾਕਿਸਤਾਨ ’ਚ ਮਚੇਗੀ ਖਲਬਲੀ ਤੇ ਹੋਵੇਗੀ ਤਬਾਹੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e