''ਘਰਾਂ ਦੇ ਅੰਦਰ ਰਹਿਣ ਜਲੰਧਰ ਦੇ ਲੋਕ!'' ਧਮਾਕਿਆਂ ਵਿਚਾਲੇ ਡਿਪਟੀ ਕਮਿਸ਼ਨਰ ਦੀ ਅਪੀਲ

Saturday, May 10, 2025 - 08:57 AM (IST)

''ਘਰਾਂ ਦੇ ਅੰਦਰ ਰਹਿਣ ਜਲੰਧਰ ਦੇ ਲੋਕ!'' ਧਮਾਕਿਆਂ ਵਿਚਾਲੇ ਡਿਪਟੀ ਕਮਿਸ਼ਨਰ ਦੀ ਅਪੀਲ

ਜਲੰਧਰ (ਵੈੱਬ ਡੈਸਕ): ਜਲੰਧਰ ਸ਼ਹਿਰ ਵਿਚ ਸਵੇਰੇ-ਸਵੇਰੇ ਇਕ ਤੋਂ ਬਾਅਦ ਇਕ ਲਗਾਤਾਰ ਦੋ ਧਮਾਕੇ ਸੁਣਨ ਨੂੰ ਮਿਲੇ ਹਨ। ਜਲੰਧਰ ਸ਼ਹਿਰ ਦੇ ਕੰਪਨੀ ਬਾਗ, ਬਸਤੀ ਦਾਨਿਸ਼ਮੰਦਾ, ਗਾਖਲ, ਲੈਦਰ ਕੰਪਲੈਕਸ ਨੇੜੇ ਲੋਕਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ ਹੈ। ਬਸਤੀ ਦਾਨਿਸ਼ਮੰਦਾ ਵੱਲ ਲੋਕਾਂ ਵੱਲੋਂ ਧੂਆਂ ਉੱਠਦਾ ਵੀ ਵੇਖਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਅਰ ਸਾਇਰਨ ਵੀ ਵਜਾਏ ਜਾ ਰਹੇ ਹਨ ਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਲਗਾਤਾਰ ਹੋ ਰਹੇ ਧਮਾਕੇ, ਸੁੱਤੇ ਪਏ ਮੁੰਡੇ ਉੱਪਰ ਆ ਡਿੱਗੇ ਮਿਜ਼ਾਈਲ ਦੇ ਟੁਕੜੇ! ਟੁੱਟੇ ਗੱਡੀਆਂ ਦੇ ਸ਼ੀਸ਼ੇ

ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅੱਗਰਵਾਲ ਨੇ ਸਵੇਰੇ 8 ਵਜੇ ਦੇ ਕਰੀਬ ਲੋਕਾਂ ਲਈ ਇਕ ਸੁਨੇਹਾ ਜਾਰੀ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਜਲੰਧਰ ਸਾਰੀ ਰਾਤ ਰੈੱਡ ਅਲਰਟ 'ਤੇ ਸੀ। ਜ਼ਿਲ੍ਹੇ ਵਿਚ ਕਈ ਡਰੋਨ ਤੇ ਹੋਰ ਚੀਜ਼ਾਂ ਵੇਖਣ ਨੂੰ ਮਿਲੀਆਂ ਸਨ,ਜਿਸ ਨੂੰ ਫ਼ੌਜ ਨੇ ਬੇਅਸਰ ਕਰ ਦਿੱਤਾ ਸੀ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਜਿੰਨਾ ਹੋ ਸਕੇ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News