ਫ਼ਰੀਦਕੋਟ ''ਚ ਗੂੰਜੇ ਭਾਰਤ ਮਾਤਾ ਦੀ ਜੈ ਦੇ ਨਾਅਰੇ, ਸ਼ਹਿਰ ਵਾਸੀਆਂ ਨੇ ਤਿਰੰਗੇ ਲੈ ਕੇ ਕੱਢੀ ਵਿਜੈ ਯਾਤਰਾ

Wednesday, May 07, 2025 - 11:48 PM (IST)

ਫ਼ਰੀਦਕੋਟ ''ਚ ਗੂੰਜੇ ਭਾਰਤ ਮਾਤਾ ਦੀ ਜੈ ਦੇ ਨਾਅਰੇ, ਸ਼ਹਿਰ ਵਾਸੀਆਂ ਨੇ ਤਿਰੰਗੇ ਲੈ ਕੇ ਕੱਢੀ ਵਿਜੈ ਯਾਤਰਾ

ਫ਼ਰੀਦਕੋਟ (ਜਗਤਾਰ ਦੁਸਾਂਝ) : ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਅੰਦਰ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰ ਕੇ ਤਹਿਸ-ਨਹਿਸ ਕਰਨ ਤੋਂ ਬਾਅਦ ਭਾਰਤੀ ਲੋਕਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਜਿਸ ਤੋਂ ਬਾਅਦ ਹਰ ਇੱਕ ਭਾਰਤੀ ਫ਼ੌਜ 'ਤੇ ਮਾਣ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਰਹੋ ਤਿਆਰ, ਸ਼ਾਹ ਨੇ ਇਨ੍ਹਾਂ ਸੂਬਿਆਂ ਦੇ CM ਤੇ ਮੁੱਖ ਸਕੱਤਰਾਂ ਨੂੰ ਦਿੱਤੇ ਆਦੇਸ਼ 

ਅੱਜ ਫਰੀਦਕੋਟ ਅੰਦਰ ਜਿੱਤ ਦਾ ਜਸ਼ਨ ਮਨਾਉਣ ਅਤੇ ਭਾਰਤੀ ਫ਼ੌਜ ਦਾ ਮਨੋਬਲ ਵਧਾਉਣ ਲਈ ਅੱਜ ਸਮਾਜਸੇਵੀ ਸੰਸਥਾਵਾਂ ਵੱਲੋਂ ਹੱਥਾਂ ਵਿੱਚ ਤਿਰੰਗੇ ਲੈ ਕੇ ਇੱਕ ਜੇਤੂ ਰੈਲੀ ਕੱਢੀ ਗਈ ਜਿਸ ਵਿੱਚ ਭਾਰਤ ਮਾਤਾ ਦੀ ਜੈ ਦੇ ਨਾਅਰੇ ਗੂੰਜਦੇ ਦਿਖਾਈ ਦਿੱਤੇ। ਇਸ ਮੌਕੇ ਸਮਾਜ ਸੇਵਕਾਂ ਨੇ ਕਿਹਾ ਕਿ ਭਾਰਤ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਗਿਆ ਹੈ ਜਿਸ ਲਈ ਭਾਰਤੀ ਫ਼ੌਜ ਦੀ ਬਹਾਦਰੀ ਨੂੰ ਉਹ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਢੁਕਵੀਂ ਕਾਰਵਾਈ ਕਰਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News