ਜਲੰਧਰ 'ਚ ਲੋਕ ਕਰਨ ਲੱਗੇ ਰਾਸ਼ਨ ਇਕੱਠਾ, ਸ਼ਾਪਿੰਗ ਮਾਲ ਦੇ ਬਾਹਰ ਲੱਗੀ ਭੀੜ

Wednesday, May 07, 2025 - 01:31 PM (IST)

ਜਲੰਧਰ 'ਚ ਲੋਕ ਕਰਨ ਲੱਗੇ ਰਾਸ਼ਨ ਇਕੱਠਾ, ਸ਼ਾਪਿੰਗ ਮਾਲ ਦੇ ਬਾਹਰ ਲੱਗੀ ਭੀੜ

ਜਲੰਧਰ (ਵੈੱਬ ਡੈਸਕ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਪੂਰੀ ਤਰ੍ਹਾਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਵਿਚਾਲੇ ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਡੀ-ਮਾਰਟ ਵਿਚ ਰਾਸ਼ਨ ਇੱਕਠਾ ਕਰਨ ਨੂੰ ਲੈ ਕੇ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਹਨ। ਭਾਰਤ-ਪਾਕਿਸਤਾਨ ਵਿਚ ਬਣੇ ਹਾਲਾਤ ਨੂੰ ਵੇਖਦੇ ਹੋਏ ਲੋਕ ਸਵੇਰ ਤੋਂ ਹੀ ਇਥੇ ਘਰ ਦਾ ਜ਼ਰੂਰੀ ਸਾਮਾਨ ਇਕੱਠਾ ਕਰਨ ਵਿਚ ਲੱਗੇ ਹੋਏ ਹਨ। 

ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਹੋਣ ਵਾਲੇ ਬਲੈਕਆਊਟ ਦਰਮਿਆਨ ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਖ਼ਾਸ ਅਪੀਲ

PunjabKesari

ਰਾਸ਼ਨ ਲੈਣ ਪੁੱਜੇ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਪਾਕਿਸਤਾਨ 'ਚ ਭਾਰਤ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਿਵੇਂ ਕੋਰੋਨਾ ਕਾਲ ਦੇ ਸਮੇਂ ਹਾਲਾਤ ਬਣੇ ਸਨ, ਉਹੋ ਜਿਹੇ ਹੀ ਹਾਲਾਤ ਹੁਣ ਵੇਖਣ ਨੂੰ ਮਿਲੇ ਹਨ। ਜਨਤਾ ਨੂੰ ਇਹ ਡਰ ਹੈ ਕਿ ਕਿਤੇ ਫਿਰ ਤੋਂ ਲਾਕਡਾਊਨ ਨਾ ਲੱਗ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਡੀ-ਮਾਰਟ ਵੱਲੋਂ ਵੀ ਹਰ ਚੀਜ਼ ਦੇ ਰੇਟਾਂ ਵਿਚ ਵਾਧਾ ਗਿਆ ਹੈ, ਜਿਹੜੀ ਚੀਜ਼ 110 ਵਿਚ ਮਿਲਦੀ ਸੀ ਉਹ 115 ਦੀ ਕਰ ਦਿੱਤੀ ਗਈ ਹੈ। ਉਥੇ ਹੀ ਇਕ ਟਾਂਡਾ ਤੋਂ ਇਕ ਮਹੀਨੇ ਦਾ ਰਾਸ਼ਨ ਲੈਣ ਆਏ ਵਿਅਕਤੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਾਹੌਲ ਖ਼ਰਾਬ ਹੋ ਚੁੱਕਾ ਹੈ। ਇਕ ਵਿਅਕਤੀ ਨੇ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣਦੇ ਹਨ ਤਾਂ ਘਰ ਵਿਚ ਖਾਣ-ਪੀਣ ਲਈ ਜ਼ਰੂਰੀ ਸਾਮਾਨ ਤਾਂ ਹੋਣਾ ਚਾਹੀਦਾ ਹੈ। 

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਰਤਾਰਪੁਰ ਲਾਂਘਾ ਕੀਤਾ ਗਿਆ ਬੰਦ

ਜਲੰਧਰ ਦੇ ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਖ਼ਾਸ ਅਪੀਲ 
ਜਲੰਧਰ ਜ਼ਿਲ੍ਹੇ ਵਿਚ ਨਾਗਰਿਕ ਸੁਰੱਖਿਆ ਵਿਵਸਥਾ ਨੂੰ ਪਰਖਣ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਜਾਂਚਣ ਦੇ ਉਦੇਸ਼ ਨਾਲ 7 ਮਈ ਨੂੰ ਰਾਤ 8 ਵਜੇ ਤੋਂ 9 ਵਜੇ ਤਕ ਇਕ ਘੰਟੇ ਦੀ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇਕ ਅਗਾਊਂ ਅਭਿਆਸ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਡਾ. ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਇਹ ਅਭਿਆਸ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾ ਰਿਹਾ ਹੈ, ਤਾਂਕਿ ਕਿਸੇ ਆਫ਼ਤ, ਜੰਗ ਜਾਂ ਹੋਰ ਸੰਕਟ ਦੀ ਸਥਿਤੀ ਵਿਚ ਬਿਜਲੀ ਬੰਦ ਰਹਿਣ ਦੇ ਹਾਲਾਤ ਵਿਚ ਨਾਰਰਿਕਾਂ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਜਾ ਸਕੇ।

PunjabKesari

ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਛਾਉਣੀ ਇਲਾਕੇ ਵਿਚ ਇਸ ਦਾ ਅਗਾਊਂ ਅਭਿਆਸ ਮੰਗਲਵਾਰ ਰਾਤੀਂ 8 ਤੋਂ 9 ਵਿਚਕਾਰ ਕੀਤਾ ਗਿਆ, ਜਦਕਿ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਵਿਚ ਇਹ ਅਭਿਆਸ 7 ਮਈ ਨੂੰ ਇਸੇ ਸਮੇਂ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਲੈਕਆਊਟ ਅਭਿਆਸ ਦਾ ਉਦੇਸ਼ ਸਿਰਫ਼ ਸਾਡੀਆਂ ਤਿਆਰੀਆਂ ਦੀ ਜਾਂਚ ਕਰਨਾ ਹੈ, ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਸਲੀ ਹੰਗਾਮੀ ਸਥਿਤੀ ਨਹੀਂ ਹੈ, ਇਸ ਲਈ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਘਬਰਾਉਣ ਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰਨ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 13 ਕਾਂਗਰਸੀ ਕੌਂਸਲਰਾਂ 'ਤੇ ਸਖ਼ਤ ਕਾਰਵਾਈ, ਨੋਟਿਸ ਕੀਤਾ ਜਾਰੀ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਲੈਕਆਊਟ ਅਭਿਆਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਸਾਰੀਆਂ ਲਾਈਟਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਥੋਂ ਤਕ ਘਰਾਂ ਵਿਚ ਲੱਗੇ ਇਨਵਰਟਰ ਅਤੇ ਜੈਨਰੇਟਰ ਵੀ ਇਸ ਇਕ ਘੰਟੇ ਦੀ ਮਿਆਦ ਵਿਚ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਡਾ. ਅਗਰਵਾਲ ਨੇ ਵਿਸ਼ੇਸ਼ ਰੂਪ ਨਾਲ ਕਿਹਾ ਕਿ ਜੇਕਰ ਕਿਸੇ ਜ਼ਰੂਰੀ ਕਾਰਨ ਕਰ ਕੇ ਘਰ ਵਿਚ ਰੌਸ਼ਨੀ ਕਰਨੀ ਵੀ ਪਵੇ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਰੌਸ਼ਨੀ ਖਿੜਕੀ, ਦਰਵਾਜ਼ੇ ਜਾਂ ਹੋਰਨਾਂ ਸਥਾਨਾਂ ਤੋਂ ਬਾਹਰ ਨਾ ਨਿਕਲੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਈ ਘਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਅਤੇ ਜਾਂ ਸੈਂਸਰ ਆਧਾਰਿਤ ਲਾਈਟਾਂ ਹੁੰਦੀਆਂ ਹਨ, ਜਿਹੜੀਆਂ ਹਨ੍ਹੇਰਾ ਹੁੰਦੇ ਹੀ ਆਪਣੇ-ਆਪ ਚਾਲੂ ਹੋ ਜਾਂਦੀਆਂ ਹਨ। ਅਜਿਹੀਆਂ ਲਾਈਟਾਂ ਨੂੰ ਵੀ ਇਸ ਦੌਰਾਨ ਬੰਦ ਰੱਖਣ ਦੀ ਅਪੀਲ ਕੀਤੀ ਗਈ ਤਾਂ ਕਿ ਪੂਰਨ ਹਨ੍ਹੇਰੇ ਦੀ ਸਥਿਤੀ ਬਣਾਈ ਜਾ ਸਕੇ। 

PunjabKesari
 

ਇਹ ਵੀ ਪੜ੍ਹੋ: ਪੰਜਾਬ 'ਚ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ 'ਤੇ ਵੱਡੀ ਕਾਰਵਾਈ, ਵੇਖੋ ਲਿਸਟ 'ਚ ਨਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News