ਜਲੰਧਰ ਦੇ ਕੁਝ ਇਲਾਕਿਆਂ 'ਚ ਬਲੈਕ ਆਊਟ ਖਤਮ, DC ਨੇ ਲੋਕਾਂ ਨੂੰ ਕੀਤੀ ਇਹ ਬੇਨਤੀ
Friday, May 09, 2025 - 12:59 AM (IST)

ਜਲੰਧਰ (ਅਮਿਤ ਸ਼ੋਰੀ) - ਜਲੰਧਰ ਦੇ ਕੁਝ ਇਲਾਕਿਆਂ ਵਿੱਚ ਬਲੈਕ ਆਊਟ ਖਤਮ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ, ਐਮਰਜੈਂਸੀ ਸੇਵਾਵਾਂ ਦੇਣ ਵਾਲੇ ਕੁਝ ਇਲਾਕਿਆਂ ਵਿੱਚ ਬਲੈਕ ਆਊਟ ਸਮਾਪਤ ਕੀਤਾ ਜਾ ਰਿਹਾ ਹੈ ਪਰ ਨਾਲ ਹੀ ਬੇਨਤੀ ਕੀਤੀ ਹੈ ਕਿ ਘਰ ਦੇ ਬਾਹਰ ਵਾਲੀਆਂ ਲਾਈਟਾਂ,ਜਿਸ ਦੀ ਰੌਸ਼ਨੀ ਬਾਹਰ ਜਾ ਸਕਦੀ ਹੈ ਉਹ ਬੰਦ ਰੱਖੀਆਂ ਜਾਣ। ਲੋੜ ਮੁਤਾਬਕ ਹੀ ਘਰ ਦੇ ਬਿਜਲੀ ਉਪਕਰਨਾਂ ਦੀ ਵਰਤੋਂ ਕੀਤੀ ਜਾਵੇ।