ਨਵੇਂ ਸਬ ਸਟੇਸ਼ਨ ਦੇ ਕੰਮ ਸਬੰਧੀ 2 ਦਿਨ ਬੰਦ ਰਹੇਗੀ ਫੋਕਲ ਪੁਆਇੰਟ ਇੰਡਸਟਰੀ ਦੀ ਬਿਜਲੀ ਸਪਲਾਈ
Saturday, May 01, 2021 - 03:25 PM (IST)
ਜਲੰਧਰ (ਪੁਨੀਤ)- ਫੋਕਲ ਪੁਆਇੰਟ ਵਿਚ ਨਵੇਂ ਲਾਏ ਗਏ ਸਬ-ਸਟੇਸ਼ਨਾਂ ਨੂੰ ਚਾਲੂ ਕਰਨ ਲਈ ਪਾਵਰ ਨਿਗਮ ਵੱਲੋਂ ਹਫ਼ਤੇ ਦੇ ਅੰਤ ਵਿਚ ਇੰਡਸਟਰੀ ਦੀ ਸਪਲਾਈ ਨੂੰ ਬੰਦ ਰੱਖਿਆ ਜਾ ਰਿਹਾ ਹੈ, ਜਿਸ ਨਾਲ ਇੰਡਸਟਰੀ ਦੀ ਪ੍ਰੋਡਕਸ਼ਨ ਪ੍ਰਭਾਵਿਤ ਹੋ ਰਹੀ ਹੈ ਅਤੇ ਇੰਡਸਟਰੀ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਸ਼ਹਿਰ ’ਚ ‘ਵੀਕੈਂਡ ਲਾਕਡਾਊਨ’ ਦੌਰਾਨ ਪਸਰਿਆ ਸੰਨਾਟਾ, ਜਾਣੋ ਕੀ-ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ
ਦੱਸਿਆ ਜਾ ਰਿਹਾ ਹੈ ਕਿ ਦਿੱਕਤ ਦੇ ਕੁਝ ਦਿਨ ਬਾਕੀ ਬਚੇ ਹਨ, ਜਿਸ ਤੋਂ ਬਾਅਦ ਨਵੇਂ ਸਬ ਸਟੇਸ਼ਨ ਚਾਲੂ ਹੋ ਜਾਣਗੇ ਅਤੇ ਇੰਡਸਟਰੀ ’ਤੇ ਲੱਗਣ ਵਾਲਾ 2 ਦਿਨ ਦਾ ਨਾਗਾ ਹਟ ਜਾਵੇਗਾ। ਨਵੇਂ ਸਬ ਸਟੇਸ਼ਨ ਚਾਲੂ ਹੋਣ ਤੋਂ ਬਾਅਦ ਨਵੇਂ ਕੁਨੈਕਸ਼ਨ ਦੇਣੇ ਵੀ ਸ਼ੁਰੂ ਕਰ ਦਿੱਤੇ ਜਾਣਗੇ। ਨਵੇਂ ਸਬ ਸਟੇਸ਼ਨ ਚਾਲੂ ਕਰਨ ਲਈ ਮੌਜੂਦਾ ਚੱਲ ਰਹੇ 66 ਕੇ. ਵੀ. ਫੋਕਲ ਪੁਆਇੰਟ ਸਬ ਸਟੇਸ਼ਨ ਤੋਂ ਚੱਲਣ ਵਾਲੀ ਇੰਡਸਟਰੀ ਦੀ ਸਪਲਾਈ 1 ਮਈ ਦੁਪਹਿਰ 12 ਵਜੇ ਤੋਂ ਲੈ ਕੇ ਐਤਵਾਰ 2 ਮਈ ਸ਼ਾਮ 7 ਵਜੇ ਤੱਕ ਲਈ ਬੰਦ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ
ਇਸ ਕਰਕੇ ਉਕਤ ਸਬ ਸਟੇਸ਼ਨਾਂ ਦੇ ਅਧੀਨ ਆਉਂਦੇ 11 ਕੇ. ਵੀ. ਫੀਡਰ ਡੀ. ਆਈ. ਸੀ. 1-2, ਫੋਕਲ ਪੁਆਇੰਟ 1-2, ਗੁਦਾਈਪੁਰ 1-2, ਕਨਾਲ 1-2, ਬੀ. ਐੱਸ. ਐੱਨ. ਐੱਲ., ਵਾਟਰ ਸਪਲਾਈ, ਟਰਾਂਸਪੋਰਟ ਨਗਰ, ਇੰਡਸਟਰੀਅਲ 2-3, ਸ਼ਿਵ ਮੰਦਰ, ਉੱਤਮ ਨਗਰ, ਬਾਬਾ ਵਿਸ਼ਵਕਰਮਾ, ਜਗਦੰਬੇ, ਨਿਊ ਲਕਸ਼ਮੀ, ਨਿਊ ਫੋਕਲ ਪੁਆਇੰਟ, ਫਾਜਪੁਰ, ਰੰਧਾਵਾ ਮਸੰਦਾ (ਏ. ਪੀ.) ਅਧੀਨ ਆਉਂਦੇ ਇਲਾਕੇ ਸੈਣੀ ਕਾਲੋਨੀ, ਫੋਕਲ ਪੁਆਇੰਟ, ਦਾਦਾ ਕਾਲੋਨੀ, ਸਈਪੁਰ, ਸੰਜੇ ਗਾਂਧੀ ਨਗਰ, ਪਰਸ਼ੂ ਰਾਮ ਨਗਰ, ਗੁਦਾਈਪੁਰ, ਗਦਾਈਪੁਰ ਮਾਰਕੀਟ, ਸਵਰਨ ਪਾਰਕ, ਵਿਸ਼ਵਕਰਮਾ ਮਾਰਕੀਟ ਅਤੇ ਨੇੜਲੇ ਇਲਾਕੇ ਪ੍ਰਭਾਵਿਤ ਹੋਣਗੇ। ਇਸੇ ਤਰ੍ਹਾਂ ਇੰਡਸਟਰੀ ਨੂੰ ਰਾਹਤ ਦਿੰਦੇ ਹੋਏ ਐਤਵਾਰ ਨੂੰ ਸ਼ਾਮ ਸੱਤ ਵਜੇ ਤੋਂ ਬਾਅਦ ਇੰਡਸਟਰੀ ਚਲਾਉਣ ’ਤੇ ਛੋਟ ਰਹੇਗੀ।
ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?