ਪੰਜਾਬ ''ਚ 2 ਦਿਨ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
Wednesday, Dec 18, 2024 - 09:45 AM (IST)
ਲੁਧਿਆਣਾ (ਵਿੱਕੀ) : ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਤੋਂ ਚੋਣ ਸਮੱਗਰੀ ਅਤੇ ਪੋਲਿੰਗ ਅਮਲੇ ਨੂੰ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਜਾਰੀ ਪੱਤਰ ਅਨੁਸਾਰ 20 ਅਤੇ 21 ਦਸੰਬਰ ਨੂੰ ਲੁਧਿਆਣਾ ਦੇ ਸਕੂਲਾਂ ’ਚ ਛੁੱਟੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਚੋਣਾਂ ਦੌਰਾਨ ਚੋਣ ਸਮੱਗਰੀ ਅਤੇ ਪੋਲਿੰਗ ਅਮਲੇ ਨੂੰ ਲਿਜਾਣ ਲਈ ਸਕੂਲੀ ਬੱਸਾਂ ਉਪਲੱਬਧ ਹੋਣਗੀਆਂ, ਜਿਸ ਕਾਰਨ ਬੱਚਿਆਂ ਨੂੰ ਸਕੂਲਾਂ ਤੱਕ ਲਿਜਾਣ ਅਤੇ ਲਿਆਉਣ ਲਈ ਬੱਸਾਂ ਦੀ ਘਾਟ ਹੋ ਸਕਦੀ ਹੈ। ਇਸ ਸਥਿਤੀ ਤੋਂ ਬਚਣ ਲਈ ਇਨ੍ਹਾਂ ਦੋਹਾਂ ਦਿਨਾਂ ’ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਸਖ਼ਤ ਹੁਕਮ ਜਾਰੀ, ਨਹੀਂ ਕਰ ਸਕੋਗੇ ਇਹ ਕੰਮ
ਉਨ੍ਹਾਂ ਸਕੂਲਾਂ ਦੀ ਸੂਚੀ, ਜਿਨ੍ਹਾਂ ਦੀਆਂ ਬੱਸਾਂ ਦੀ ਵਰਤੋਂ ਕੀਤੀ ਜਾਵੇਗੀ
ਡੀ. ਏ. ਵੀ. ਸਕੂਲ, ਬੀ. ਆਰ. ਐੱਸ. ਨਗਰ
ਡੀ. ਏ. ਵੀ. ਸਕੂਲ, ਪੱਖੋਵਾਲ ਰੋਡ
ਬੀ. ਸੀ. ਐੱਮ. ਸਕੂਲ, ਸ਼ਾਸਤਰੀ ਨਗਰ
ਦਿੱਲੀ ਪਬਲਿਕ ਸਕੂਲ, ਸਾਊਥ ਸਿਟੀ
ਸਤਪਾਲ ਮਿੱਤਲ ਸਕੂਲ, ਦੁੱਗਰੀ
ਵਰਧਮਾਨ ਸਕੂਲ, ਚੰਡੀਗੜ੍ਹ ਰੋਡ
ਸੈਕਰਡ ਹਾਰਟ ਸਕੂਲ, ਸਾਹਨੇਵਾਲ
ਸੈਕਰਡ ਹਾਰਟ ਸਕੂਲ, ਸੈਕਟਰ-39
ਸੈਕਰਡ ਹਾਰਟ ਸਕੂਲ, ਜੇ-ਬਲਾਕ, ਬੀ. ਆਰ. ਐੱਸ. ਨਗਰ
ਡੀ. ਸੀ. ਐੱਮ. ਯੈੱਸ ਸਕੂਲ, ਫਿਰੋਜ਼ਪੁਰ ਰੋਡ
ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ, ਸੈਕਟਰ-39
ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਮਾਡਲ ਟਾਊਨ
ਇਹ ਵੀ ਪੜ੍ਹੋ : ਔਰਤਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ! ਹੋਸ਼ ਉਡਾ ਦੇਵੇਗਾ ਇਹ ਖ਼ੁਲਾਸਾ
ਟੈਗੋਰ ਪਬਲਿਕ ਸਕੂਲ, ਸਾਹਨੇਵਾਲ
ਸਪ੍ਰਿੰਗਡੇਲ ਪਬਲਿਕ ਸਕੂਲ, ਸ਼ੇਰਪੁਰ ਚੌਕ
ਇੰਡੋ-ਕੈਨੇਡੀਅਨ ਸਕੂਲ ਲਾਦੀਆਂ
ਪੀਸ ਪਬਲਿਕ ਸਕੂਲ, ਮੁੱਲਾਂਪੁਰ
ਲੇਕਵੁੱਡ ਪਬਲਿਕ ਸਕੂਲ, ਠੱਕਰਵਾਲ
ਬਾਲ ਭਾਰਤੀ ਸਕੂਲ, ਦੁੱਗਰੀ
ਜੈਨ ਪਬਲਿਕ ਸਕੂਲ, ਜਮਾਲਪੁਰ
ਰਿਆਨ ਪਬਲਿਕ ਸਕੂਲ, ਸੈਕਟਰ-32
ਗੁਲਜ਼ਾਰ ਕਾਲਜ, ਲਿਬੜਾ
ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ
ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ
ਬੀ. ਸੀ. ਐੱਮ. ਸਕੂਲ, ਸੈਕਟਰ-32
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8