ਅਸਲਾ ਧਾਰਕਾਂ ਲਈ ਨਵੇਂ ਸਾਲ ਤੋਂ ਪਹਿਲਾਂ ਕਰ ਲੈਣ ਇਹ ਕੰਮ ਨਹੀਂ ਤਾਂ...
Wednesday, Dec 18, 2024 - 11:15 AM (IST)
ਫਿਰੋਜ਼ਪੁਰ (ਕੁਮਾਰ, ਰਾਜੇਸ਼ ਢੰਡ) : ਵਧੀਕ ਜ਼ਿਲ੍ਹਾ ਮੈਜਿਟ੍ਰੇਟ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਸਾਲ 2019 ’ਚ 5-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਹੁਣ ਤੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਕਰੀਬ 3784 ਲਾਇਸੈਂਸ ਧਾਰਕਾਂ ਵੱਲੋਂ ਅਸਲਾ ਲਾਇਸੈਂਸ ਨਾਲ ਸਬੰਧਿਤ ਕੋਈ ਵੀ ਸੇਵਾ ਇਸ ਪੋਰਟਲ ਰਾਹੀਂ ਅਪਲਾਈ ਨਹੀ ਕੀਤੀ ਗਈ ਹੈ। ਇਸ ਕਰ ਕੇ ਉਨ੍ਹਾਂ ਦਾ ਡਾਟਾ ਇਸ ਪੋਰਟਲ 'ਤੇ ਅਪਡੇਟ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਉਨ੍ਹਾ ਕਿਹਾ ਕਿ ਜਿਨ੍ਹਾ ਲਾਇਸੈਂਸ ਧਾਰਕਾਂ ਨੇ 5-ਸੇਵਾ ਪੋਰਟਲ 'ਤੇ ਸਤੰਬਰ 2019 ਤੋਂ ਹੁਣ ਤੱਕ ਕੋਈ ਵੀ ਸੇਵਾ ਅਪਲਾਈ ਨਹੀਂ ਕੀਤੀ ਹੈ, ਉਨ੍ਹਾਂ ਨੂੰ ਇਸ ਨੋਟਿਸ ਰਾਹੀ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 1 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਅਸਲਾ ਲਾਇਸੈਂਸ ਨਾਲ ਸਬੰਧਿਤ ਲੋੜੀਂਦੀ ਸਰਵਿਸ ਨਜ਼ਦੀਕੀ ਸੇਵਾ ਕੇਂਦਰ ਰਾਹੀਂ ਅਪਲਾਈ ਕੀਤੀ ਜਾਵੇ। ਜੇਕਰ ਉਨ੍ਹਾਂ 3784 ਲਾਇਸੈਂਸ ਧਾਰਕਾਂ ਨੇ 31 ਦਸੰਬਰ ਤੱਕ ਅਸਲਾ ਲਾਇਸੈਂਸ ਸਬੰਧੀ ਸੇਵਾ ਕੇਂਦਰ ਰਾਹੀਂ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਤਾਂ ਉਨ੍ਹਾਂ ਵੱਲੋਂ ਅਸਲਾ ਲਾਇਸੈਂਸ ਸਬੰਧੀ ਹੋਣ ਵਾਲੀ ਅਸੁਵਿਧਾ ਦੇ ਉਹ ਖ਼ੁਦ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ, ਨਾ ਕੀਤਾ ਇਹ ਕੰਮ ਤਾਂ...
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਸਲਾ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਸਤੰਬਰ 2019 ਤੋਂ 5-ਸੇਵਾ ਪੋਰਟਲ ਰਾਹੀਂ ਸ਼ੁਰੂ ਕੀਤੀਆਂ ਗਈਆਂ ਸਨ। ਉਸ ਤੋਂ ਪਹਿਲਾਂ ਇਹ ਸੇਵਾਵਾਂ 5-ਡਿਸਟ੍ਰਿਕ ਪੋਰਟਲ ’ਤੇ ਮੌਜੂਦ ਸਨ, ਜੋ ਕਿ ਸਤੰਬਰ 2019 ’ਚ ਬੰਦ ਹੋ ਚੁੱਕਿਆ ਹੈ। ਇਸ ਲਈ ਉਕਤ ਅਸਲਾ ਧਾਰਕਾਂ ਨੂੰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਈ-ਸੇਵਾ ਕੇਂਦਰ ਰਾਹੀਂ ਡਾਟਾ ਅਪਲਾਈ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8