ਪੰਜਾਬ ਦੇ ਇਨ੍ਹਾਂ ਇਲਾਕਿਆਂ ਲਈ ਖੜ੍ਹੀ ਹੋਈ ਵੱਡੀ ਸਮੱਸਿਆ! 7 ਦਿਨ ਬੰਦ ਰਹਿ ਸਕਦੀ ਹੈ ਬਿਜਲੀ
Thursday, Dec 12, 2024 - 12:00 PM (IST)
ਲੁਧਿਆਣਾ (ਖ਼ੁਰਾਨਾ): ਤਾਜਪੁਰ ਰੋਡ ਬਿਜਲੀ ਘਰ ਵਿਚ ਲੱਗੀ ਭਿਆਨਕ ਅੱਗ ਦੇ ਤਕਰੀਬਨ 14 ਘੰਟੇ ਬਾਅਦ ਵੀ ਟ੍ਰਾਂਸਫ਼ਾਰਮਰ ਤੋਂ ਅੱਗ ਦੀਆਂ ਚੰਗਿਆੜੀਆਂ ਤੇ ਧੂੰਆਂ ਨਿਕਲ ਰਿਹਾ ਹੈ। ਬੀਤੀ ਰਾਤ ਲੱਗੀ ਅੱਗ ਮਗਰੋਂ ਇਲਾਕੇ ਵਿਚ ਬਲੈਕ ਆਊਟ ਹੋ ਗਿਆ ਸੀ। ਫ਼ਿਲਾਹਲ ਪਾਵਰਕਾਮ ਵੱਲੋਂ ਆਰਜ਼ੀ ਤੌਰ 'ਤੇ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਬਿਜਲੀ ਸਪਲਾਈ ਆਮ ਵਾਂਗ ਸੁਚਾਰੂ ਹੋਣ ਵਿਚ ਅਜੇ 5 ਤੋਂ 7 ਦਿਨ ਲੱਗ ਸਕਦੇ ਹਨ।
ਇਸ ਹਾਦਸੇ ਮਗਰੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ DPS ਗਰੇਵਾਲ ਦੀ ਅਗਵਾਈ ਵਿਚ ਲੁਧਿਆਣਾ ਦੇ ਇੰਜੀਨੀਅਰ ਜਗਦੇਵ ਸਿੰਘ ਹੰਸ, ਡਿਪਟੀ ਚੀਫ਼ ਇੰਜੀਨੀਅਰ ਸੁਰਜੀਤ ਸਿੰਘ ਸਮੇਤ ਐਕਸੀਅਨ ਫ਼ੋਕਲ ਪੁਆਇੰਟ ਅਮਰਿੰਦਰ ਸਿੰਘ ਸੰਧੂ ਤੇ ਐਕਸੀਅਨ ਸੀ.ਐੱਸ.ਸੀ. ਰਾਜਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ਦਾ ਦੌਰਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
7 ਦਿਨਾਂ ਤਕ ਦਰੁਸਤ ਹੋਵੇਗੀ ਬਿਜਲੀ ਲਾਈਨ
ਇਸ ਦੌਰਾਨ ਪਾਵਰਕਾਮ ਵਿਭਾਗ ਦੀਆਂ ਵੱਖ-ਵੱਖ ਟੀਮਾਂ ਇਲਾਕੇ ਵਿਚ ਬਿਜਲੀ ਦੀ ਸਪਲਾਈ ਨੂੰ ਬਹਾਲ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ। ਇਸ ਲਈ ਇਲਾਕੇ ਤੋਂ ਗੁਜ਼ਰ ਰਹੇ ਹੋਰ ਫੀਡਰਾਂ 'ਤੇ ਲੋਡ ਪਾ ਕੇ ਕਈ ਇਲਾਕਿਆਂ ਵਿਚ ਆਰਜ਼ੀ ਤੌਰ 'ਤੇ ਬਿਜਲੀ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ 'ਤੇ ਨਵੇਂ ਟਰਾਂਸਫਾਰਮਰ ਲਗਾਉਣ ਸਮੇਤ ਬਿਜਲੀ ਦੀਆਂ ਲਾਈਨਾਂ ਨੂੰ ਪੂਰੀ ਤਰ੍ਹਾਂ ਦਰੁਸਤ ਕਰਨ ਲਈ ਅਜੇ ਤਕਰੀਬਨ 5 ਤੋਂ 7 ਦਿਨ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8