''ਪੁਸ਼ਪਾ 2'' ਡਾਊਨਲੋਡ ਕਰਨ ਵਾਲਿਆਂ ਲਈ ਵੱਡੀ ਮੁਸੀਬਤ, ਜੇਲ੍ਹ ਜਾਣ ਦੇ ਨਾਲ-ਨਾਲ ਹੋਵੇਗਾ ਵਿੱਤੀ ਨੁਕਸਾਨ, ਜਾਣੋ ਕਿਵੇਂ ?

Sunday, Dec 15, 2024 - 03:04 PM (IST)

ਐਂਟਰਟੇਨਮੈਂਟ ਡੈਸਕ : ਅੱਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ 2' ਬਾਕਸ ਆਫਿਸ 'ਤੇ ਸਫ਼ਲ ਹੋ ਰਹੀ ਹੈ ਤੇ ਇਸ ਦੀ ਕਮਾਈ 11000 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਸਿਨੇਮਾ ਘਰਾਂ ਵਿਚ ਫ਼ਿਲਮਾਂ ਦੇ ਸ਼ੋਅ ਹਾਊਸਫੁੱਲ ਜਾ ਰਹੇ ਹਨ। ਫ਼ਿਲਮ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਕੁਝ ਲੋਕਾਂ ਨੇ ਇਸ ਫ਼ਿਲਮ ਦੀ ਕਾਪੀ ਪਾਇਰੇਸੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਹੈ। 

ਇਹ ਵੀ ਪੜ੍ਹੋ - ਸਟੇਜ 'ਤੇ ਨੱਚਦੇ-ਨੱਚਦੇ ਮੂਧੇ ਮੂੰਹ ਡਿੱਗਿਆ ਇਹ ਅਦਾਕਾਰ, ਵੀਡੀਓ ਵਾਇਰਲ

ਇੱਥੋਂ ਲੋਕਾਂ ਨੂੰ ਫ਼ਿਲਮ ਮੁਫ਼ਤ ਵਿਚ ਡਾਊਨਲੋਡ ਕਰਨ ਦਾ ਲਾਲਚ ਦਿੱਤਾ ਜਾਂਦਾ ਹੈ। ਜੇਕਰ ਤੁਹਾਨੂੰ ਅਜਿਹਾ ਕੋਈ ਲਿੰਕ ਮਿਲਦਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇ ਤੁਸੀਂ ਪਾਈਰੇਟਡ ਕਾਪੀ ਡਾਊਨਲੋਡ ਕਰਦੇ ਹੋ, ਤਾਂ ਤੁਹਾਨੂੰ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਹੋਰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'

'ਪੁਸ਼ਪਾ 2' ਤਮਿਲ ਰਾਕਰਸ ਸਮੇਤ ਕਈ ਪਾਇਰੇਸੀ ਵੈੱਬਸਾਈਟਾਂ 'ਤੇ ਉਪਲਬਧ ਹੈ। ਜੇਕਰ ਤੁਸੀਂ ਅਜਿਹੀ ਕਿਸੇ ਸਾਈਟ ਤੋਂ ਪਾਈਰੇਟਡ ਕਾਪੀ ਡਾਊਨਲੋਡ ਕਰਦੇ ਹੋ ਤਾਂ ਦੇਸ਼ ਦੇ ਕਾਪੀਰਾਈਟ ਕਾਨੂੰਨ ਦੇ ਤਹਿਤ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਵਿਚ ਤੁਹਾਨੂੰ 3 ਸਾਲ ਤੱਕ ਦੀ ਕੈਦ ਅਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਫ਼ਿਲਮਾਂ ਦੀਆਂ ਕਾਪੀਆਂ ਦੇ ਨਾਲ, ਪਾਇਰੇਸੀ ਵੈਬਸਾਈਟਾਂ ਤੁਹਾਡੇ ਸਿਸਟਮ ਵਿਚ ਮਾਲਵੇਅਰ, ਸਪਾਈਵੇਅਰ ਅਤੇ ਰੈਨਸਮਵੇਅਰ ਵੀ ਸਥਾਪਿਤ ਕਰ ਸਕਦੀਆਂ ਹਨ। ਇਹ ਤੁਹਾਡੇ ਕੰਪਿਊਟਰ, ਲੈਪਟਾਪ ਜਾਂ ਮੋਬਾਈਲ ਵਿਚ ਇੰਸਟਾਲ ਹੋਣ ਤੋਂ ਬਾਅਦ ਤੁਹਾਨੂੰ ਮੁਸ਼ਕਿਲ ਵਿਚ ਪਾ ਸਕਦੇ ਹਨ। ਉਹ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਇਸ ਕਾਰਨ ਤੁਹਾਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ - ਦਿਲਜੀਤ ਮਗਰੋਂ ਕਰਨ ਔਜਲਾ ਨੂੰ ਨੋਟਿਸ, ਲੱਗਾ ਬੈਨ

ਪਾਇਰੇਸੀ ਵੈੱਬਸਾਈਟਾਂ ਫਰਜ਼ੀ ਸਬਸਕ੍ਰਿਪਸ਼ਨ ਪਲਾਨ ਲਈ ਤੁਹਾਡੇ ਤੋਂ ਕ੍ਰੈਡਿਟ ਕਾਰਡ ਆਦਿ ਬਾਰੇ ਜਾਣਕਾਰੀ ਇਕੱਠੀ ਕਰ ਸਕਦੀਆਂ ਹਨ। ਇਸ ਨਾਲ ਗੈਰ-ਕਾਨੂੰਨੀ ਲੈਣ-ਦੇਣ ਅਤੇ ਪੈਸੇ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਧ ਸਕਦੇ ਹਨ। ਪਾਈਰੇਟਡ ਕਾਪੀਆਂ ਨੂੰ ਹਮੇਸ਼ਾ ਥੀਏਟਰ ਵਿਚ ਕੈਮਰੇ ਜਾਂ ਮੋਬਾਈਲ ਨਾਲ ਰਿਕਾਰਡ ਕੀਤਾ ਜਾਂਦਾ ਹੈ। ਇਸ ਕਾਰਨ ਵੀਡੀਓ ਅਤੇ ਆਡੀਓ ਦੋਵਾਂ ਦੀ ਗੁਣਵੱਤਾ ਵਿਗੜ ਜਾਂਦੀ ਹੈ। ਇਸ ਕਾਰਨ ਤੁਹਾਨੂੰ ਨਾ ਤਾਂ ਫ਼ਿਲਮ ਦੇਖਣ ਦਾ ਮਜ਼ਾ ਆਵੇਗਾ ਅਤੇ ਨਾ ਹੀ ਤੁਸੀਂ ਫ਼ਿਲਮ ਦੇ ਡਾਇਲਾਗਸ ਨੂੰ ਸਾਫ ਆਵਾਜ਼ 'ਚ ਸੁਣ ਸਕੋਗੇ। ਇਸ ਤੋਂ ਇਲਾਵਾ ਫ਼ਿਲਮ ਇੰਡਸਟਰੀ ਨੂੰ ਪਾਇਰੇਸੀ ਕਾਰਨ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News