ਪੰਜਾਬ 'ਚ 2 ਦਿਨ ਬੈਂਕ ਰਹਿਣਗੇ ਬੰਦ, ਛੇਤੀ-ਛੇਤੀ ਨਬੇੜ ਲਓ ਜ਼ਰੂਰੀ ਕੰਮ
Thursday, Dec 12, 2024 - 10:51 AM (IST)
![ਪੰਜਾਬ 'ਚ 2 ਦਿਨ ਬੈਂਕ ਰਹਿਣਗੇ ਬੰਦ, ਛੇਤੀ-ਛੇਤੀ ਨਬੇੜ ਲਓ ਜ਼ਰੂਰੀ ਕੰਮ](https://static.jagbani.com/multimedia/2024_12image_10_51_10746327325.jpg)
ਸੰਗਰੂਰ/ਨਵੀਂ ਦਿੱਲੀ : ਪੰਜਾਬ ਸਮੇਤ ਪੂਰੇ ਦੇਸ਼ ਦੇ ਬੈਂਕਾਂ 'ਚ 2 ਦਿਨਾਂ ਦੀ ਹੜਤਾਲ ਰਹੇਗੀ। ਦਰਅਸਲ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਹਜ਼ਾਰਾਂ ਅਧਿਕਾਰੀਆਂ ਦੀ ਅਗਵਾਈ ਕਰਨ ਵਾਲੇ ਅਖ਼ਿਲ ਭਾਰਤੀ ਪੰਜਾਬ ਨੈਸ਼ਨਲ ਬੈਂਕ ਅਧਿਕਾਰੀ ਮਹਾਂਸੰਘ ਨੇ 26 ਅਤੇ 27 ਦਸੰਬਰ ਨੂੰ 2 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਲਈ ਜੇਕਰ ਤੁਸੀਂ ਵੀ ਕੋਈ ਜ਼ਰੂਰੀ ਕੰਮ ਬੈਂਕ 'ਚ ਕਰਨਾ ਹੈ ਤਾਂ ਇਸ ਨੂੰ ਪਹਿਲਾਂ ਹੀ ਨਬੇੜ ਲਓ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਬੇਹੱਦ ਚੌਕਸ ਰਹਿਣ ਦੀ ਲੋੜ
ਇਸ ਹੜਤਾਲ ਦਾ ਮਕਸਦ ਕੰਮ ਅਤੇ ਜ਼ਿੰਦਗੀ 'ਚ ਸੰਤੁਲਨ, ਮੁਲਾਜ਼ਮਾਂ ਦੀ ਕਮੀ, ਸੰਗਠਨਾਂ 'ਚ ਭੇਦਭਾਵ ਵਰਗੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੈ। 26 ਅਤੇ 27 ਦਸੰਬਰ ਨੂੰ ਹੋਣ ਵਾਲੀ ਇਸ 2 ਦਿਨਾ ਹੜਤਾਲ ਕਾਰਨ ਦੇਸ਼ ਭਰ 'ਚ ਬੈਂਕਿੰਗ ਸੇਵਾਵਾਂ 'ਤੇ ਵਿਆਪਕ ਅਸਰ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ 14 ਦਸੰਬਰ ਤੱਕ Alert ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਮਹਾਂਸੰਘ ਨੇ ਸਰਕਾਰ ਅਤੇ ਪੀ. ਐੱਨ. ਬੀ. ਪ੍ਰਬੰਧਨ ਨੂੰ ਆਪਣੀਆਂ ਮੰਗਾਂ 'ਤੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ। ਮਹਾਂਸੰਘ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਕਾਮਰੇਡ ਜਤਿੰਦਰ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਸੰਗਠਨ ਨੇ ਕੌਮੀ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰ ਦੀ ਅਗਵਾਈ 'ਚ 2 ਦਿਨ ਦੀ ਕੌਮੀ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8