ਟਾਂਡਾ ''ਚ ਬਲਾਕ ਸੰਮਤੀ ਚੋਣਾਂ ਲਈ ਕੁੱਲ੍ਹ 75 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

Thursday, Dec 04, 2025 - 07:04 PM (IST)

ਟਾਂਡਾ ''ਚ ਬਲਾਕ ਸੰਮਤੀ ਚੋਣਾਂ ਲਈ ਕੁੱਲ੍ਹ 75 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਟਾਂਡਾ ਉੜਮੁੜ ( ਪਰਮਜੀਤ ਮੋਮੀ)- ਟਾਂਡਾ ਉੜਮੁੜ ਅਧੀਨ ਆਉਂਦੇ 20 ਬਲਾਕ ਸੰਮਤੀ ਜ਼ੋਨਾਂ ਲਈ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ ਪੇਪਰ ਦਾਖ਼ਲ ਕਰਨ ਦੇ ਅੰਤਿਮ ਦਿਨ ਅੱਜ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਕਾਗਜ ਦਾਖ਼ਲ ਕੀਤੇ।  ਰਿਟਰਨਿੰਗ ਅਫ਼ਸਰ ਟਾਂਡਾ ਲਵਪ੍ਰੀਤ ਸਿੰਘ ਔਲਖ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ ਆਮ ਆਦਮੀ ਪਾਰਟੀ ਦੇ 21, ਕਾਂਗਰਸ ਦੇ 34, ਸ਼੍ਰੋਮਣੀ ਅਕਾਲੀ ਦਲ ਦੇ 14 ਅਤੇ ਭਾਜਪਾ ਵੱਲੋਂ 4 ਬਲਾਕ ਸੰਮਤੀ ਜ਼ੋਨਾਂ ਵਾਸਤੇ ਉਮੀਦਵਾਰਾਂ ਵੱਲੋਂ ਕਾਗਜ ਦਾਖਲ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਦਾਖ਼ਲ ਕੀਤੇ ਗਏ ਕਾਗਜ਼ਾਂ ਦੀ ਪੜਤਾਲ 5 ਅਤੇ 6 ਦਸੰਬਰ ਨੂੰ ਹੋਵੇਗੀ ਅਤੇ 7 ਦਸੰਬਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ਼ ਹੋਵੇਗੀ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਹੁਣ ਚੋਣ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ। 

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਨਾਲ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਮੁਲਾਕਾਤ ਕੀਤੀ


author

shivani attri

Content Editor

Related News