ਸੜਕ ਹਾਦਸੇ ''ਚ 1 ਵਿਅਕਤੀ ਦੀ ਹੋਈ ਮੌਤ
Friday, Nov 28, 2025 - 03:53 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਹਾਈਵੇਅ 'ਤੇ ਬੀਤੀ ਰਾਤ ਬਿਜਲੀ ਘਰ ਚੌਕ ਨੇੜੇ ਕਿਸੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ । ਮੌਤ ਦਾ ਸ਼ਿਕਾਰ ਹੋਏ ਵਿਆਕਤੀ ਦੀ ਪਛਾਣ ਵਿਜੇ ਕੁਮਾਰ ਪੁੱਤਰ ਸਗਲੀ ਰਾਮ ਵਾਸੀ ਪਿੰਡ ਬੱਸੀ ਜਲਾਲ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਰਾਤ 7.30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਬੱਸ ਰਾਹੀਂ ਜਲੰਧਰ ਤੋਂ ਪਰਤਿਆ ਵਿਜੇ ਕੁਮਾਰ ਹਾਈਵੇਅ ਕਰਾਸ ਕਰਨ ਲੱਗਾ ਸੀ ਤਾਂ ਕਿਸੇ ਵਾਹਨ ਨੇ ਉਸ ਵਿਚ ਟੱਕਰ ਮਾਰ ਦਿੱਤੀ ਅਤੇ ਵਾਹਨ ਚਾਲਕ ਬਿਨਾਂ ਰੁਕੇ ਉੱਥੋਂ ਵਾਹਨ ਲੈ ਕੇ ਫਰਾਰ ਹੋ ਗਿਆ।
ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮਦਦ ਕਰਕੇ ਗੰਭੀਰ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਤੋਂ ਟੱਕਰ ਤੋਂ ਬਾਅਦ ਡਿੱਗੇ ਕਾਰ ਦੇ ਬੰਪਰ ਦਾ ਕੁਝ ਹਿੱਸੇ ਦੇ ਆਧਾਰ 'ਤੇ ਪੁਲਸ ਹੁਣ ਵਾਹਨ ਦਾ ਪਤਾ ਲਗਾਉਣ ਦੇ ਉੱਦਮ ਕਰ ਰਹੀ ਹੈ ।
ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਮਠਿਆਈ ਕਾਰੋਬਾਰੀ ਦਾ ਪਾਕਿ ਕੁਨੈਕਸ਼ਨ ਆਇਆ ਸਾਹਮਣੇ! ਹੋਇਆ ਵੱਡਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
