ਅੱਗ ਲੱਗਣ ਨਾਲ ਦੋ ਢਾਬਿਆਂ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

11/02/2020 11:51:51 AM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਪੰਜਾਬ ਦੇ ਸਰਹੱਦੀ ਪਿੰਡ ਦੇਹਣੀ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਬਘੇਰੀ ਵਿਖੇ ਲੱਗੇ ਅਲਟਰਾਟੈੱਕ ਕੰਪਨੀ ਦੀ ਸੀਮੈਂਟ ਫੈਕਟਰੀ ਨਾਲ ਲੱਗਦੇ ਦੋ ਢਾਬਿਆਂ 'ਚ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 3 ਵਜੇ ਅਲਟਰਾਟੈੱਕ ਸੀਮੈਂਟ ਫੈਕਟਰੀ ਦੀ ਕੰਧ ਦੇ ਨਾਲ ਦੋ ਢਾਬਿਆਂ 'ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਢਾਬਿਆਂ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਢਾਬਿਆਂ ਦੇ ਮਾਲਕ ਲਕਸ਼ਮੀ ਚੰਦ ਪੁੱਤਰ ਅਮਰਨਾਥ ਵਾਸੀ ਪਿੰਡ ਧਰੋਟ ਤਹਿਸੀਲ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸ ਨੇ 40 ਫੁੱਟ ਲੰਬੀ ਅਤੇ 10 ਫੁੱਟ ਲੰਬੀ ਟੀਨ ਦੀ ਸ਼ੈੱਡ ਪਾਈ ਹੋਈ ਸੀ, ਜਿੱਥੇ ਉਹ ਆਪਣਾ ਢਾਬਾ ਚਲਾਉਂਦਾ ਸੀ ਅਤੇ ਢਾਬੇ 'ਚ ਲੱਕੜ ਦੇ ਕਾਊਂਟਰ, 3 ਫਰਿੱਜ਼, ਟੇਬਲ, ਕੁਰਸੀਆਂ, ਭੱਠੀਆਂ ਰਾਸ਼ਣ, ਨਕਦੀ ਆਦਿ ਤੋਂ ਇਲਾਵਾ ਹੋਰ ਵੀ ਕਾਫ਼ੀ ਸਾਮਾਨ ਪਿਆ ਸੀ ਜੋ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਉਸ ਦਾ ਕਰੀਬ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ​​​​​​​: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ

PunjabKesari

ਇਸੇ ਤਰ੍ਹਾਂ ਦੂਜੇ ਢਾਬਾ ਮਾਲਕ ਜੀਤ ਰਾਮ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਬੈਹਲ ਤਹਿਸੀਲ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸ ਦੇ ਢਾਬੇ ਅੰਦਰ ਰਾਸ਼ਣ, ਮੰਜੇ, ਫ਼ਰਿਜ਼, ਟੇਬਲ, ਕੁਰਸੀਆਂ ਆਦਿ ਸਾਮਾਨ ਪਿਆ ਸੀ ਉਸ ਨੇ ਆਪਣੇ ਢਾਬੇ 'ਤੇ 40 ਫੁੱਟ ਲੰਬੀ ਅਤੇ 20 ਫੁੱਟ ਚੌੜੀ ਝੁੱਗੀ ਪਾਈ ਹੋਈ ਸੀ, ਜੋ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਜਿਸ ਨਾਲ ਉਸ ਦਾ ਲਗਭਗ ਇਕ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਇਕ ਮੋਟਰਸਾਈਕਲ ਵੀ ਅੱਗ ਦੀ ਲਪੇਟ 'ਚ ਆਉਣ ਨਾਲ ਸੜਕੇ ਸਵਾਹ ਹੋ ਗਿਆ ਹੈ।

ਇਹ ਵੀ ਪੜ੍ਹੋ​​​​​​​: ਹੁਣ PAP ਚੌਂਕ 'ਚ ਕਲਾਕ-ਵਾਈਜ਼ ਘੁੰਮੇਗਾ ਟਰੈਫਿਕ, ਮਿਲੀ ਇਹ ਸਹੂਲਤ

ਉਧਰ ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦਿਆਂ ਨਾਲਾਗੜ੍ਹ ਦੀ ਤਹਿਸੀਲਦਾਰ ਆਈ. ਏ. ਐੱਸ. ਰੀਤਿਕਾ ਜਿੰਦਲ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਪੀੜਤ ਦੁਕਾਨਦਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਕੇਸ ਬਣਾ ਕੇ ਭੇਜ ਰਹੇ ਹਨ ਤਾਂ ਜੋ ਪੀੜਤਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲ ਨਾਲਾਗੜ੍ਹ ਦੇ ਦਫ਼ਤਰ ਕਾਨੂੰਗੋ ਫ਼ਰੀਦ ਮੁਹੰਮਦ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ​​​​​​​:ਕੇਂਦਰ ਵੱਲੋਂ ਟਰੇਨਾਂ ਰੋਕੇ ਜਾਣ 'ਤੇ ਕੈਪਟਨ ਨੇ ਜੇ. ਪੀ. ਨੱਢਾ ਦੇ ਨਾਂ 'ਤੇ ਲਿਖੀ ਖੁੱਲ੍ਹੀ ਚਿੱਠੀ


shivani attri

Content Editor

Related News