ਔਰਤ ਦਾ ਸ਼ਰਮਨਾਕ ਕਾਰਾ, ਫੇਸਬੁੱਕ ''ਤੇ ਪਾਈਆਂ ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ

Tuesday, Mar 24, 2020 - 04:16 PM (IST)

ਔਰਤ ਦਾ ਸ਼ਰਮਨਾਕ ਕਾਰਾ, ਫੇਸਬੁੱਕ ''ਤੇ ਪਾਈਆਂ ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ

ਟਾਂਡਾ ਉੜਮੁੜ (ਮੋਮੀ,ਵਰਿੰਦਰ ਪੰਡਿਤ)— ਟਾਂਡਾ ਦੇ ਨੇੜਲੇ ਪਿੰਡ ਦੀ ਇਕ ਔਰਤ ਵੱਲੋਂ ਇਕ ਲੜਕੀ ਦੀ ਗਲਤ ਫੇਸਬੁੱਕ ਆਈ. ਡੀ. ਬਣਾ ਕੇ ਉਸ 'ਤੇ ਗਲਤ ਜਾਣਕਾਰੀ ਅਪਲੋਡ ਕਰਨ ਵਾਲੀ ਇਕ ਔਰਤ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਟਾਂਡਾ ਪੁਲਸ ਨੇ ਇਹ ਮਾਮਲਾ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਇਨਕੁਆਰੀ ਉਪਰੰਤ ਦੋਸ਼ੀ ਔਰਤ ਖਿਲਾਫ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਨੇ ਬੇਰੌਣਕ ਕੀਤੀਆਂ ਦੋਆਬਾ ਦੀਆਂ ਸੜਕਾਂ, ਤਸਵੀਰਾਂ 'ਚ ਦੇਖੋ ਹਾਲਾਤ

ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਪੀੜਤ ਲੜਕੀ ਨੇ ਦੱਸਿਆ ਕਿ ਕਿਸੇ ਵੱਲੋਂ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਉਸ ਦੀ ਪ੍ਰੋਫਾਇਲ ਫੋਟੋ ਲਗਾ ਕੇ ਅਤੇ 'ਚ ਉਸ ਦੀਆਂ ਫੋਟੋਆਂ ਅਤੇ ਗਲਤ ਜਾਣਕਾਰੀ ਸ਼ੇਅਰ ਕਰਨ ਦੇ ਨਾਲ-ਨਾਲ ਉਸ ਵੱਲੋਂ ਹੋਰਨਾਂ ਨੂੰ ਫਰੈਂਡ ਰਿਕਵੈਸਟ ਭੇਜੀ ਜਾ ਰਹੀ ਸੀ।

ਇਸ ਸਬੰਧੀ ਪੀੜਤ ਲੜਕੀ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੇ ਕੁਝ ਜਾਣਕਾਰਾਂ ਨੇ ਇਸ ਸਬੰਧੀ ਉਸ ਨੂੰ ਦੱਸਿਆ। ਸ਼ਿਕਾਇਤ ਕਰਤਾ ਲੜਕੀ ਨੇ ਹੋਰ ਦੱਸਿਆ ਕਿ ਇਸ ਹਰਕਤ ਨਾਲ ਉਸ ਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਹੋਈ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਜ਼ਿਲਾ ਜਲੰਧਰ 'ਚ 3 ਮਰੀਜ਼ ਪਾਜ਼ੇਟਿਵ

ਐੱਸ. ਐੱਸ. ਪੀ ਹੁਸ਼ਿਆਰਪੁਰ ਨੇ ਇਨਕੁਆਰੀ ਉਪਰੰਤ ਮਨਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਪਿੰਡ ਕਦਾਰੀ ਚੱਕ ਖਿਲਾਫ ਜਾਅਲੀ ਫੇਸਬੁੱਕ ਆਈ. ਡੀ. ਬਣਾਉਣ ਅਤੇ ਉਸ ਉੱਪਰ ਗਲਤ ਤਸਵੀਰਾਂ ਅਤੇ ਜਾਣਕਾਰੀ ਸ਼ੇਅਰ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੁਦਰਤੀ ਰੂਪ ਨਾਲ ਪੈਦਾ ਹੋਇਆ ਹੈ 'ਕੋਰੋਨਾ', ਨਹੀਂ ਹੋਇਆ ਕਿਸੇ ਲੈਬ 'ਚੋਂ ਤਿਆਰ


author

shivani attri

Content Editor

Related News