ਕਪੂਰਥਲਾ ਵਿਖੇ ਘਰ ’ਚ ਅੱਗ ਲੱਗਣ ਨਾਲ ਸਾਰਾ ਸਾਮਾਨ ਸੜ ਕੇ ਸੁਆਹ

11/25/2023 11:21:31 AM

ਕਪੂਰਥਲਾ (ਮਹਾਜਨ)- ਸ਼ੇਖੂਪੁਰ ਵਾਸੀ ਗਿਰਧਾਰੀ ਲਾਲ ਦੇ ਘਰ ਦੇ ਕਮਰੇ ਵਿਚ ਅਚਾਨਕ ਬੀਤੇ ਦਿਨ ਅੱਗ ਲੱਗ ਗਈ, ਜਿਸ ਨਾਲ ਉਸ ਦੇ ਕਮਰੇ ਵਿਚ ਪਈ 60 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਘਰ ਦੇ ਮੁਖੀ ਗਿਰਧਾਰੀ ਲਾਲ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਸੁੱਤਾ ਪਿਆ ਸੀ ਅਤੇ ਨਾਲ ਵਾਲੇ ਕਮਰੇ ਵਿਚ ਸਵੇਰੇ ਕਰੀਬ 5 ਵਜੇ ਅਚਾਨਕ ਅੱਗ ਲੱਗ ਗਈ ਅਤੇ ਜਦੋਂ ਮੈਂ ਗੁਆਢੀਆਂ ਵੱਲੋਂ ਪਾਏ ਗਏ ਰੋਲੇ ਨਾਲ ਵੇਖਿਆ ਤਾਂ ਅੱਗ ਕਾਫ਼ੀ ਭਿਆਨਕ ਰੂਪ ਲੈ ਚੁੱਕੀ ਸੀ।

PunjabKesari

ਤੁਰੰਤ ਹੀ ਹਾਜ਼ਰ ਆਸ ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਲਗਾਇਆ ਅਤੇ ਉਨ੍ਹਾਂ ਨੇ ਆ ਕੇ ਅੱਗ ’ਤੇ ਕਾਬੂ ਪਾਇਆ ਪਰ ਇੰਨੇ ਚਿਰ ਵਿਚ ਘਰ ਅੰਦਰ ਪਿਆ 60 ਹਜ਼ਾਰ ਰੁਪਏ ਕੈਸ਼, ਅਲਮਾਰੀ, ਫਰਿੱਜ, ਬੈੱਡ, ਪੱਖੇ, ਕੱਪੜੇ ਆਦਿ ਸੜ ਕੇ ਸੁਆਹ ਹੋ ਗਏ ਅਤੇ ਘਰ ਦੇ ਕਮਰੇ ਦੀ ਸੀਮੈਂਟ ਦੀਆਂ ਚਾਦਰਾਂ ਦੀ ਪਾਈ ਹੋਈ ਛੱਤ ਵੀ ਹੇਠਾਂ ਡਿੱਗ ਗਈ ਅਤੇ ਉਸ ਦਾ ਸਾਰਾ ਘਰ ਦਾ ਸਾਮਾਨ ਅੱਗ ਦੀ ਲਪੇਟ ਵਿਚ ਆਉਂਣ ਤੋਂ ਬਾਅਦ ਸੁਆਹ ਦਾ ਰੂਪ ਧਾਰਨ ਕਰ ਗਿਆ।

ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਚੋਣ ਨਤੀਜੇ ਤੈਅ ਕਰਨਗੇ ਪੰਜਾਬ ’ਚ ਕਾਰਪੋਰੇਸ਼ਨ ਚੋਣਾਂ ਦਾ ਰਸਤਾ

ਇਸ ਮੌਕੇ ਹਾਜ਼ਰ ਲੋਕਾਂ ਕੇਹਰ ਸਿੰਘ, ਚੰਦਰ ਮੋਹਨ, ਸੁਖਦੇਵ ਸਿੰਘ, ਰਣਧੀਰ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਉਕਤ ਪਰਿਵਾਰ ਕਾਫ਼ੀ ਗਰੀਬ ਪਰਿਵਾਰ ਹੈ ਅਤੇ ਘਰ ਅੰਦਰ ਪਿਆ ਜ਼ਰੂਰਤ ਦਾ ਸਾਰਾ ਸਾਮਾਨ ਸੜ ਗਿਆ ਹੈ, ਇਸ ਲਈ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ:  ਜਲੰਧਰ ਸ਼ਹਿਰ ਦੇ ਮੁੱਖ ਚੌਂਕ ’ਚ ਸਥਿਤ ਸਪਾ ਸੈਂਟਰ ਵਿਵਾਦਾਂ ’ਚ, ਸ਼ਰੇਆਮ ਚੱਲਦੈ ਗੰਦਾ ਧੰਦਾ, ਇੰਝ ਹੁੰਦੀ ਹੈ ਡੀਲ


shivani attri

Content Editor

Related News