ਚੱਲਦੀ ਕਾਰ ''ਚ ਅੱਗ ਮਚੇ ਭਾਂਬੜ, ਮਸਾਂ-ਮਸਾਂ ਬਚਿਆ ਪਰਿਵਾਰ

Monday, Nov 11, 2024 - 11:52 AM (IST)

ਚੱਲਦੀ ਕਾਰ ''ਚ ਅੱਗ ਮਚੇ ਭਾਂਬੜ, ਮਸਾਂ-ਮਸਾਂ ਬਚਿਆ ਪਰਿਵਾਰ

ਤਲਵੰਡੀ ਭਾਈ (ਗੁਲਾਟੀ) :ਤਲਵੰਡੀ ਭਾਈ ਵਿਖੇ ਐਤਵਾਰ ਦੁਪਹਿਰ ਨੂੰ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਸਵਾਰ ਇਕ ਪਰਿਵਾਰ ਦੇ 3 ਮੈਂਬਰ ਇਸ ਹਾਦਸੇ ’ਚ ਵਾਲ-ਵਾਲ ਬਚੇ। ਉਕਤ ਘਟਨਾ ਬਠਿੰਡਾ-ਅੰਮ੍ਰਿਤਸਰ ਕੌਮੀਸ਼ਾਹ ਮਾਰਗ ’ਤੇ ਚੋਟੀਆ ਰੇਲਵੇ ਬਿਰਜ ਨੇੜੇ ਵਾਪਰੀ।

ਕਾਰ ਜ਼ੀਰਾ ਵਾਲੀ ਸਾਈਡ ਤੋਂ ਫਰੀਦਕੋਟ ਵੱਲ ਜਾ ਰਹੀ ਸੀ ਤਾਂ ਕਿਸੇ ਕਾਰਨ ਕਾਰ ਨੂੰ ਅੱਗ ਲੱਗ ਗਈ।ਇਸ ਦੌਰਾਨ ਫਰੀਦਕੋਟ ਵਸਨੀਕ ਭਰਾ-ਭੈਣ ਅਤੇ ਉਨ੍ਹਾਂ ਦੀ ਮਾਤਾ ਕਾਰ ਤੋਂ ਬਾਹਰ ਨਿਕਲੇ। ਇਸ ਦੌਰਾਨ ਕਾਰ ਵਿਚੋਂ ਅੱਗ ਦੀਆਂ ਲਪਟਾ ਤੇਜ਼ੀ ਨਾਲ ਨਿਕਲਣ ਲੱਗੀਆਂ। ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਦਿਲਬੀਰ ਸਿੰਘ ਮੌਕੇ ’ਤੇ ਪੁੱਜੇ ਅਤੇ ਪਰਿਵਾਰ ਨੂੰ ਪੁਲਸ ਸਹਾਇਤਾ ਦਿੱਤੀ।


author

Babita

Content Editor

Related News