ਕਪੂਰਥਲਾ: MBBS ਦੀ ਵਿਦਿਆਰਥਣ ਨੂੰ ਕਮਰੇ ''ਚ ਇਸ ਹਾਲ ''ਚ ਵੇਖ ਹੈਰਾਨ ਰਹਿ ਗਿਆ ਪਰਿਵਾਰ

Saturday, Nov 02, 2024 - 07:06 PM (IST)

ਕਪੂਰਥਲਾ: MBBS ਦੀ ਵਿਦਿਆਰਥਣ ਨੂੰ ਕਮਰੇ ''ਚ ਇਸ ਹਾਲ ''ਚ ਵੇਖ ਹੈਰਾਨ ਰਹਿ ਗਿਆ ਪਰਿਵਾਰ

ਕਪੂਰਥਲਾ (ਮਹਾਜਨ)- ਕਪੂਰਥਲਾ ਵਿਖੇ ਚੌਂਕੀ ਭੁਲਾਣਾ ਅਧੀਨ ਪੈਂਦੇ ਹਰਗੋਬਿੰਦ ਨਗਰ ਆਰ. ਸੀ. ਐੱਫ਼. ਮੈਡੀਕਲ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਸਬੰਧੀ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੀਤਿਕਾ (22 ਸਾਲ) ਪੁੱਤਰੀ ਪੂਰਨ ਚੰਦ ਵਾਸੀ ਹਰਗੋਬਿੰਦ ਨਗਰ ਕਪੂਰਥਲਾ ਹੈ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਵਾਪਰੇ ਹਾਦਸੇ ਦੀ ਖ਼ੌਫ਼ਨਾਕ CCTV ਆਈ ਸਾਹਮਣੇ, ਪਿਓ-ਪੁੱਤ ਦੀ ਗਈ ਜਾਨ

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇ ਪਿਤਾ ਪੂਰਨ ਚੰਦ ਨੇ ਦੱਸਿਆ ਕਿ ਉਸ ਦੀ ਲੜਕੀ ਅੰਮ੍ਰਿਤਸਰ ਸਥਿਤ ਮੈਡੀਕਲ ਕਾਲਜ ’ਚ ਐੱਮ. ਬੀ. ਬੀ. ਐੱਸ. ਫਾਈਨਲ ਦੀ ਵਿਦਿਆਰਥਣ ਸੀ ਅਤੇ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਤੋਂ ਪੀੜਤ ਸੀ, ਜਿਸ ਕਾਰਨ ਉਹ ਅਕਸਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ।
ਵੀਰਵਾਰ ਰਾਤ ਨੂੰ ਉਹ ਰਾਤ ਦਾ ਖਾਣਾ ਖਾ ਕੇ ਆਪਣੇ ਕਮਰੇ ’ਚ ਸੌਣ ਚਲੀ ਗਈ। ਕੁਝ ਸਮੇਂ ਬਾਅਦ ਮੇਰੀ ਪਤਨੀ ਕਮਰੇ ‘ਚ ਗਈ ਤਾਂ ਵੇਖਿਆ ਕਿ ਉਸ ਦੀ ਲੜਕੀ ਨੇ ਪੱਖੇ ਦੀ ਹੁੱਕ ਨਾਲ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਹੇਠਾਂ ਉਤਾਰਿਆ ਗਿਆ ਅਤੇ ਇਲਾਜ ਲਈ ਆਰ. ਸੀ. ਐੱਫ਼. ਦੇ ਲਾਲਾ ਲਾਜਪਤ ਰਾਏ ਹਸਪਤਾਲ ਲਿਆਂਦਾ ਗਿਆ। ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਤੋਂ ਮੰਦਭਾਗੀ ਖ਼ਬਰ, ਕਿਸਾਨ ਮੋਰਚੇ 'ਚ ਡਟੇ ਕਿਸਾਨ ਆਗੂ ਦੀ ਮੌਤ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਅਧੀਨ ਪੈਂਦੀ ਚੌਂਕੀ ਭੁਲਾਣਾ ਦੇ ਇੰਚਾਰਜ ਏ. ਐੱਸ. ਆਈ. ਪੂਰਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News