ਹਾਈ ਵੋਲਟੇਜ ਤਾਰ ਤੋਂ ਕਰੰਟ ਲੱਗਣ ਨਾਲ ਝੁਲਸੇ ਮੁਲਾਜ਼ਮ ਨੇ ਤੋੜਿਆ ਦਮ
Saturday, Nov 16, 2024 - 03:23 PM (IST)
ਲੁਧਿਆਣਾ (ਗੌਤਮ): ਤਕਰੀਬਨ 10 ਦਿਨ ਪਹਿਲਾਂ ਹਾਈ ਵੋਲਟੇਜ ਤਾਰ ਤੋਂ ਕਰੰਟ ਲੱਗਣ ਨਾਲ ਝੁਲਸੇ ਰੇਲਵੇ ਮੁਲਾਜ਼ਮ ਮੰਗਲ ਦਾਸ ਦੀ ਇਲਾਜ ਦੌਰਾਨ ਮੌਤ ਹੋ ਗਈ। 6 ਨਵੰਬਰ ਨੂੰ ਰਾਤ ਨੂੰ ਜਦੋਂ ਉਕਤ ਮੁਲਾਜ਼ਮ ਇਲੈਕਟ੍ਰਾਨਿਕ ਸ਼ੈੱਡ ਵਿਚ ਇਕ ਰੇਲਵੇ ਇੰਜਣ ਉੱਪਰ ਚੜ੍ਹ ਕੇ ਮੁਰੰਮਤ ਦਾ ਕੰਮ ਕਰ ਰਿਹਾ ਸੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 18 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਦਾ ਅਲਰਟ! ਜਾਣੋ ਕੀ ਕੀਤੀ ਭਵਿੱਖਬਾਣੀ
ਹਾਦਸੇ ਨੂੰ ਲੈ ਕੇ ਯੂ.ਆਰ.ਐੱਮ.ਯੂ. ਤੇ ਐੱਨ.ਆਰ.ਐੱਮ.ਯੂ. ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ ਸੀ ਉਨ੍ਹਾਂ ਦੀ ਮੰਗ ਸੀ ਕਿ ਅਫ਼ਸਰ ਨੂੰ ਟ੍ਰਾਂਸਫਰ ਕੀਤਾ ਜਾਵੇ, ਠੇਕੇਦਾਰ ਦੇ ਖ਼ਿਲਾਫ਼ ਲਾਪਰਵਾਹੀ ਲਈ ਕਾਰਵਾਈ ਕੀਤੀ ਜਾਵੇ ਤੇ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜੀ.ਆਰ.ਪੀ. ਨੇ ਮੌਕਾ ਦਾ ਮੁਆਇਣਾ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8