ਸਿੰਚਾਈ ਦੀ ਡਿਮਾਂਡ ਘੱਟ ਹੋਣ ਕਾਰਨ ਨਹਿਰੀ ਪਾਣੀ ਦੇ ਪੱਧਰ ’ਚ ਆਈ ਗਿਰਾਵਟ
Wednesday, Oct 25, 2023 - 01:09 PM (IST)
ਰੂਪਨਗਰ (ਕੈਲਾਸ਼)-ਅੱਜਕਲ੍ਹ ਕਿਸੇ ਵੀ ਫ਼ਸਲ ਨੂੰ ਸਿੰਚਾਈ ਦੀ ਲੋੜ ਨਾ ਪੈਣ ਕਾਰਨ ਅਤੇ ਮੌਸਮ ’ਚ ਤਬਦੀਲੀ ਕਾਰਨ ਨਹਿਰਾਂ ਵਿਚ ਪਾਣੀ ਦੀ ਮੰਗ ਕਾਫ਼ੀ ਘਟ ਗਈ ਹੈ, ਜਿਸ ਕਾਰਨ ਪਾਣੀ ਦੇ ਪੱਧਰ ’ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਸਥਿਤ ਸਤਲੁਜ ਪੌਂਡ ’ਚ ਪਾਣੀ ਜੋ ਕਿ 1450 ਕਿਊਸਿਕ ਫੁੱਟ ਦੇ ਕਰੀਬ ਰਹਿੰਦਾ ਹੈ, ਮੰਗਲਵਾਰ 1350 ਕਿਊਸਿਕ ਫੁੱਟ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸਰਹਿੰਦ ਨਹਿਰ ’ਚ ਮੰਗਲਵਾਰ ਪਾਣੀ ਦੀ ਮਾਤਰਾ 2700 ਕਿਊਸਿਕ ਦਰਜ ਕੀਤੀ ਗਈ, ਜਦਕਿ ਮੰਗ ਦੇ ਦਿਨਾਂ ਦੌਰਾਨ ਇਸ ਦੀ ਮਾਤਰਾ ਲਗਭਗ 10000 ਤੋਂ 12000 ਕਿਊਸਿਕ ਰਹਿੰਦੀ ਹੈ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਬੋਲੈਰੋ ਗੱਡੀ ਨੇ ਦਾਦੀ-ਪੋਤੀ ਨੂੰ ਕੁਚਲਿਆ, 3 ਸਾਲਾ ਬੱਚੀ ਦੀ ਦਰਦਨਾਕ ਮੌਤ
ਸਤਲੁਜ ਪੌਂਡ ਤੋਂ ਡਾਊਨ ਸਟ੍ਰੀਮ ਵੱਲ ਜਾਣ ਵਾਲੇ ਪਾਣੀ ਦੀ ਮਾਤਰਾ ਮੰਗਲਵਾਰ 4968 ਕਿਊਸਿਕ ਰਿਕਾਰਡ ਕੀਤੀ ਗਈ। ਇਸ ਵਿਚ ਵੀ ਪਾਣੀ ਦੀ ਮਾਤਰਾ ਆਮ ਤੌਰ ’ਤੇ 7000 ਕਿਊਸਿਕ ਹੁੰਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡਵਰਕਸ ’ਤੇ ਤਾਇਨਾਤ ਮੁਲਾਜ਼ਮ ਨੇ ਦੱਸਿਆ ਕਿ ਅੱਜਕਲ੍ਹ ਪਾਣੀ ਦੀ ਮੰਗ ਬਹੁਤ ਘੱਟ ਗਈ ਹੈ, ਜਿਸ ਕਾਰਨ ਨਹਿਰਾਂ ’ਚ ਘੱਟ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ