106 ਗ੍ਰਾਮ ਨਸ਼ੀਲੇ ਪਾਊਡਰ ਸਣੇ ਇਕ ਕਾਬੂ

02/18/2019 10:49:42 AM

ਟਾਂਡਾ (ਵਰਿੰਦਰ ਪੰਡਿਤ) - ਟਾਂਡਾ ਦੀ ਪੁਲਸ ਨੇ ਅੱਜ ਜਾਜਾ ਚੌਕ ਰੋਡ 'ਤੇ ਰੇਲਵੇ ਫਲਾਈਓਵਰ ਬ੍ਰਰਿਜ ਨੇੜੇ ਇਕ ਨੌਜਵਾਨ ਨੂੰ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕਰ ਲਿਆ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਸਰਬਜੀਤ ਸਿੰਘ ਸਾਬੀ ਪੁੱਤਰ ਨਰੰਜਨ ਸਿੰਘ ਵਾਸੀ ਰਸੂਲਪੁਰ ਵਜੋਂ ਹੋਈ ਹੈ, ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕਾਬੂ ਕੀਤੇ ਉਕਤ ਵਿਅਕਤੀ ਤੋਂ 106 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਟਾਂਡਾ ਪੁਲਸ ਦੀ ਟੀਮ ਐੱਸ.ਆਈ. ਅਜੀਤ ਸਿੰਘ, ਹੈੱਡ ਕਾਂਸਟੇਬਲ ਜਸਪਾਲ ਸਿੰਘ ਅਤੇ ਬਲਵਿੰਦਰ ਸਿੰਘ ਮੌਜੂਦ ਸਨ।


rajwinder kaur

Content Editor

Related News