ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ
Friday, Jun 18, 2021 - 10:11 PM (IST)
ਜਲੰਧਰ (ਚੋਪੜਾ)– ਕੋਰੋਨਾ ਦੌਰਾਨ ਰਿਸ਼ਤਿਆਂ ਦਾ ਖ਼ੂਨ ਚਿੱਟਾ ਹੋ ਗਿਆ ਹੈ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਰੌਸ਼ਨੀ ਵਿਚ ਆਇਆ, ਜਦੋਂ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਏ ਕੋਵਿਡ ਮਰੀਜ਼ ਦੀ ਮੌਤ ਹੋਣ ਉਪਰੰਤ ਕੋਈ ਵੀ ਰਿਸ਼ਤੇਦਾਰ ਉਸ ਦੀ ਮ੍ਰਿਤਕ ਦੇਹ ’ਤੇ ਦਾਅਵਾ ਕਰਨ ਨਾ ਪੁੱਜਾ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ 12 ਦਿਨਾਂ ਤੱਕ ਕਿਸੇ ਪਰਿਵਾਰਕ ਮੈਂਬਰ ਵੱਲੋਂ ਮ੍ਰਿਤਕ ਦੇਹ ’ਤੇ ਦਾਅਵਾ ਜਤਾਉਣ ਲਈ ਅੱਗੇ ਆਉਣ ਦੀ ਉਡੀਕ ਕਰਨ ਉਪਰੰਤ ਆਖਿਰਕਾਰ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕਰਵਾ ਦਿੱਤਾ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ ਜਨਮਦਿਨ 'ਤੇ ਕਾਂਗਰਸ ਕਰੇਗੀ ਕੋਵਿਡ ਪੀੜਤਾਂ ਦੀ ਸੇਵਾ : ਜਾਖੜ
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਇਕ ਕੋਵਿਡ-19 ਪਾਜ਼ੇਟਿਵ ਮਰੀਜ਼ ਨੂੰ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ ਅਗਲੇ ਦਿਨ ਮੌਤ ਹੋ ਗਈ। ਮਰੀਜ਼ ਦੀ ਪਛਾਣ ਨਿਰਮਲ ਸਿੰਘ (50) ਕਪੂਰਥਲਾ ਰੋਡ ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ’ਤੇ ਦਾਅਵਾ ਕਰਨ ਲਈ ਕੋਈ ਵੀ ਅੱਗੇ ਨਹੀਂ ਆਇਆ ਅਤੇ ਅਟੈਂਡੈਂਟ ਦਾ ਫੋਨ ਨੰਬਰ ਬੰਦ ਆਉਂਦਾ ਰਿਹਾ।
ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ
ਘਨਸ਼ਾਮ ਥੋਰੀ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਹਤ ਅਥਾਰਿਟੀ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਚ ਡਾ. ਕਾਮਰਾਜ ਦੀ ਨਿਗਰਾਨੀ ਵਿਚ ਪ੍ਰੋਟੋਕਾਲਜ਼ ਅਨੁਸਾਰ ਕਵਰ ਕੀਤਾ ਗਿਆ ਅਤੇ ਫਿਰ ਸਸਕਾਰ ਲਈ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਅਧਿਕਾਰੀਆਂ ਵੱਲੋਂ ਐੱਨ. ਜੀ. ਓ. ਆਖਰੀ ਉਮੀਦ ਨਾਲ ਸਸਕਾਰ ਨਾਲ ਸਬੰਧਤ ਅੰਤਿਮ ਰਸਮਾਂ ਨੂੰ ਨਿਭਾਇਆ ਗਿਆ।
ਇਹ ਵੀ ਪੜ੍ਹੋ: ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਅਕਤੀਆਂ ਦੇ ਸਸਕਾਰ ਲਈ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਅੱਗੇ ਨਹੀਂ ਆਉਂਦਾ, ਅਜਿਹੇ ਹਾਲਾਤ ਵਿਚ ਸਹਾਇਤਾ ਲਈ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0181-2224417 ਅਤੇ 0181-2224848 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੱਲ ਰਹੇ ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਜ਼ਿਲਾ ਨਿਵਾਸੀਆਂ ਦੀ ਹਰ ਸੰਭਵ ਮਦਦ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ