ਹੇਰਾਫੇਰੀ ਸਾਹਮਣੇ ਆਉਣ ’ਤੇ ਕੌਂਸਲਰ ਸੁਸ਼ੀਲ ਕਾਲੀਆ, ਬੇਟੇ ਅੰਸ਼ੂਮਨ ਕਾਲੀਆ ਸਣੇ 27 ਮੈਂਬਰਾਂ ਖ਼ਿਲਾਫ਼ FIR ਦਰਜ

08/04/2022 1:31:39 PM

ਜਲੰਧਰ (ਵਰੁਣ)- ਕਾਂਗਰਸ ਦੇ ਸ਼ਾਸਨ ਦੌਰਾਨ 6 ਵੱਖ-ਵੱਖ ਸੋਸਾਇਟੀਆਂ ਨੂੰ ਕਮਿਊਨਿਟੀ ਹਾਲ ਬਣਾਉਣ ਲਈ ਦਿੱਤੇ 10-10 ਲੱਖ ਰੁਪਏ ਦੀ ਸਰਕਾਰੀ ਗਰਾਂਟ ਦੀ ਨਿੱਜੀ ਤੌਰ ’ਤੇ ਵਰਤੋਂ ਕਰਨ ’ਤੇ ਥਾਣਾ ਨੰਬਰ 8 ਵਿਚ ਕਾਂਗਰਸ ਪਾਰਟੀ ਦੇ ਕੌਂਸਲਰ ਸੁਸ਼ੀਲ ਕਾਲੀਆ, ਉਨ੍ਹਾਂ ਦੇ ਬੇਟੇ ਅੰਸ਼ੂਮਨ ਕਾਲੀਆ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਸੋਸਾਇਟੀਆਂ ਦੇ 27 ਮੈਂਬਰਾਂ ਖ਼ਿਲਾਫ਼ ਸੋਚੀ ਸਮਝੀ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।  ਇਹ ਮਾਮਲਾ ਬੀ. ਜੇ. ਪੀ. ਨੇਤਾ ਕੇ. ਡੀ. ਭੰਡਾਰੀ ਅਤੇ ਜੌਲੀ ਬੇਦੀ ਨੇ ਉਠਾਇਆ ਸੀ, ਜਿਸ ਦੀ ਸ਼ਿਕਾਇਤ ਸਾਬਕਾ ਡੀ. ਸੀ. ਘਨਸ਼ਾਮ ਥੋਰੀ ਨੂੰ ਦਿੱਤੀ ਗਈ ਸੀ, ਜਦਕਿ ਜਾਂਚ ਵਿਚ ਏ. ਡੀ. ਸੀ. ਵਰਿੰਦਰਪਾਲ ਸਿੰਘ ਬਾਜਵਾ ਨੇ ਪਾਇਆ ਕਿ ਸਰਕਾਰੀ ਗ੍ਰਾਂਟਾਂ ਦੀ ਉਥੇ ਵਰਤੋਂ ਹੀ ਨਹੀਂ ਹੋਇਆ, ਜਿਸ ਲਈ ਗ੍ਰਾਂਟਾਂ ਜਾਰੀ ਹੋਈਆਂ ਸਨ। ਏ. ਡੀ. ਸੀ. ਬਾਜਵਾ ਨੇ ਸਾਰੀ ਰਿਪੋਰਟ ਤਿਆਰ ਕਰਕੇ ਇੰਡਸਟਰੀਅਲ ਸੋਸਾਇਟੀ ਡਿਵੈੱਲਪਮੈਂਟ, ਇੰਡਸਟਰੀਅਲ ਸੋਸਾਇਟੀ ਵੈੱਲਫੇਅਰ ਅਤੇ ਡਿਵੈੱਲਪਮੈਂਟ ਜਲੰਧਰ, ਭਾਈ ਲਾਲੋ ਜੀ ਦੇ ਨਾਂ ’ਤੇ ਬਣਾਈ ਸੋਸਾਇਟੀ, ਸ਼ਹੀਦ ਭਗਤ ਸਿੰਘ ਵੈੱਲਫੇਅਰ ਹਾਊਸਿੰਗ ਸੋਸਾਇਟੀ, ਸ਼ਿਵ ਨਗਰ ਯੂਥ ਵੈੱਲਫੇਅਰ ਸੋਸਾਇਟੀ ਸਮੇਤ 6 ਸੋਸਾਇਟੀਆਂ ਦੇ ਅਹੁਦੇਦਾਰਾਂ ਖ਼ਿਲਾਫ਼ ਧਾਰਾ 409, 120-ਬੀ ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ। ਇਹ 6 ਐੱਫ਼. ਆਈ. ਆਰਜ਼ ਥਾਣਾ ਨੰਬਰ 8 ਵਿਚ ਦਰਜ ਕੀਤੀਆਂ ਗਈਆਂ ਹਨ। ਰਿਪੋਰਟ ਅਨੁਸਾਰ ਉਕਤ 6 ਸੋਸਾਇਟੀਆਂ ਨੇ ਨਾਰਥ ਹਲਕੇ ਵਿਚ ਕਮਿਊਨਿਟੀ ਹਾਲ ਬਣਾਉਣ ਲਈ ਹਰ ਸੋਸਾਇਟੀ ਲਈ 10-10 ਲੱਖ ਰੁਪਏ ਦੀ ਗ੍ਰਾਂਟ ਮੰਗੀ ਸੀ।

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

ਪੁਲਸ ਵੱਲੋਂ ਦਰਜ ਕੀਤੀ ਗਈ ਐੱਫ਼. ਆਈ. ਆਰ. ਵਿਚ ਸਾਫ਼ ਲਿਖਿਆ ਹੈ ਕਿ ਇਨ੍ਹਾਂ ਗ੍ਰਾਂਟਾਂ ਲਈ ਨਾਰਥ ਹਲਕੇ ਦੇ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਨੇ ਸਿਫਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂਸਾਰੀਆਂ ਸੋਸਾਇਟੀਆਂ ਨੂੰ 10-10 ਲੱਖ ਰੁਪਏ ਡੀ. ਸੀ. ਵੱਲੋਂ ਗ੍ਰਾਂਟ ਵਜੋਂ ਦਿੱਤੇ ਗਏ। ਕਈ ਗ੍ਰਾਂਟਾਂ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਸਾਲ 202-21 ਨੂੰ ਜਾਰੀ ਕੀਤੀਆਂ ਗਈਆਂ ਸਨ। ਏ. ਡੀ. ਸੀ. ਬਾਜਵਾ ਦੀ ਜਾਂਚ ਵਿਚ ਪਾਇਆ ਗਿਆ ਕਿ ਜਿੱਥੇ-ਜਿੱਥੇ ਕਮਿਊਨਿਟੀ ਹਾਲ ਬਣਾਏ ਜਾਣੇ ਸਨ, ਉਥੇ ਜਾਂ ਤਾਂ ਇਲਾਕੇ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਕੰਮ ਕਰਵਾਇਆ ਅਤੇ ਕੁਝ ਕਮਿਊਨਿਟੀ ਹਾਲ ਵਿਚ ਕੰਮ ਤੱਕ ਨਹੀਂ ਹੋਇਆ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਉਕਤ ਲੋਕਾਂ ਨੇ ਪੁਰਾਣੀ ਚੱਲ ਰਹੀ ਸੋਸਾਇਟੀ ਦੇ ਨਾਂ ਨਾਲ ਦੂਜੀ ਸੋਸਾਇਟੀ ਬਣਾ ਕੇ ਬੈਂਕ ਖਾਤੇ ਵੀ ਉਸੇ ਸੋਸਾਇਟੀ ਦੇ ਨਾਂ ’ਤੇ ਖੋਲ੍ਹ ਕੇ ਗ੍ਰਾਂਟ ਦਾ ਚੈੱਕ ਉਕਤ ਖਾਤਿਆਂ ’ਚ ਲਗਾ ਲਿਆ ਅਤੇ ਪੈਸੇ ਨਿੱਜੀ ਹਿੱਤ ਲਈ ਵਰਤੋਂ ਕੀਤੇ। ਅਜਿਹੀ ਇਕ ਸੋਸਾਇਟੀ ਕੌਂਸਲਰ ਸੁਸ਼ੀਲ ਕਾਲੀਆ ਨੇ ਵੀ 2018 ਵਿਚ ਬਣਾਈ ਸੀ ਅਤੇ ਉਨ੍ਹਾਂ ਦੇਬੇਟੇ ਅੰਸ਼ੂਮਨ ਦੇ ਖਾਤੇ ਵਿਚ ਨਵੇਂ ਖੋਲ੍ਹੇ ਗਏ ਸੋਸਾਇਟੀ ਦੇ ਖਾਤੇ ਵਿਚੋਂ 7 ਲੱਖ ਤੋਂ ਵੀ ਜ਼ਿਆਦਾ ਪੈਸੇ ਟਰਾਂਸਫਰ ਕੀਤੇ ਗਏਪਰ ਭਾਜਪਾ ਨੇਤਾ ਕੇ. ਡੀ. ਭੰਡਾਰੀ ਅਤੇ ਜੌਲੀਬੇਦੀ ਨੇ ਜਦੋਂ ਸ਼ਿਕਾਇਤ ਕੀਤੀ ਤਾਂ ਅੰਸ਼ੂਮਨ ਨੇ ਸਾਰੀ ਰਕਮ ਸੋਸਾਇਟੀ ਦੇ ਹੀ ਖਾਤੇ ਵਿਚ ਟਰਾਂਸਫਰ ਕਰ ਦਿੱਤੀ, ਹਾਲਾਂਕਿ ਪੈਸੇ ਵਾਪਸ ਕਰਨ ’ਤੇ ਅੰਸ਼ੂਮਨ ਨੂੰ ਨਾਮਜ਼ਦ ਕੀਤਾ ਗਿਆ ਕਿਉਂਕਿ ਪੁਲਸ ਨੇ ਸਰਕਾਰੀ ਗ੍ਰਾਂਟਾਂਦੀ ਉਥੇ ਵਰਤੋਂ ਨਹੀਂ ਕੀਤੀ, ਜਿਸ ਲਈ ਗ੍ਰਾਂਟ ਲਈ ਗਈ ਸੀ। ਇਹ ਧੋਖਾਧੜੀ 60 ਲੱਖ ਰੁਪਏ ਦੱਸੀ ਗਈ ਹੈ, ਜਿਸ ਵਿਚ ਹੋਰ ਕੌਂਸਲਰਾਂ ਦੇ ਨਾਂ ਵੀ ਪੁਲਸ ਦੀ ਜਾਂਚ ਵਿਚ ਸਾਹਮਣੇ ਆ ਸਕਦੇ ਹਨ। ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿਚ ਸੁਸ਼ੀਲ ਕਾਲੀਆ ਦੇ ਕੁਝ ਹੋਰ ਰਿਸ਼ਤੇਦਾਰ ਵੀ ਹਨ। ਹਾਲਾਂਕਿ ਪੁਲਸ ਇਸ ਮਾਮਲੇ ਨੂੰ ਲੈ ਕੇ ਕੁਝ ਵੀ ਬਿਆਨ ਨਹੀਂ ਦੇ ਰਹੀ। ਪੁਲਸ ਦਾ ਕਹਿਣਾ ਹੈ ਕਿ ਸਾਰੀ ਜਾਂਚ ਖਤਮ ਕਰ ਕੇ ਹੀ ਕੁਝ ਕਿਹਾ ਜਾਸਕਦਾ ਹੈ।

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

ਇਨ੍ਹਾਂ ਲੋਕਾਂ ’ਤੇ ਦਰਜ ਹੋਈ ਐੱਫ਼. ਆਈ. ਆਰ.

ਲਕਸ਼ੈ ਸ਼ਰਮਾ ਪੁੱਤਰ ਨਵੀਨ ਸ਼ਰਮਾ ਵਾਸੀ ਇੰਡਸਟਰੀਅਲ ਏਰੀਆ, ਅਨਮੋਲ ਕਾਲੀਆ ਪੁੱਤਰ ਰਾਜੇਸ਼ ਕਾਲੀਆ ਵਾਸੀ ਸ਼ਿਵ ਨਗਰ, ਪ੍ਰਿੰਸ ਸ਼ਾਰਦਾ ਪੁੱਤਰ ਅਨਿਲ ਸ਼ਾਰਦਾ ਵਾਸੀ ਸ਼ਿਵ ਨਗਰ, ਸੂਰਜ ਕਾਲੀਆ ਪੁੱਤਰ ਰਾਜ ਕੁਮਾਰ ਵਾਸੀ ਸ਼ਿਵ ਨਗਰ, ਅੰਸ਼ੂਮਨ ਕਾਲੀਆ ਪੁੱਤਰ ਸੁਸ਼ੀਲ ਕਾਲੀਆ ਵਾਸੀ ਸ਼ਿਵਨਗਰ, ਜੀਵਨ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਸ਼ਿਵ ਨਗਰ, ਦੀਪਾਂਸ਼ੂ ਕਪੂਰ ਪੁੱਤਰ ਰਾਕੇਸ਼ ਕਪੂਰ ਵਾਸੀ ਸ਼ਿਵਨਗਰ, ਵੈੱਲਫੇਅਰ ਐਂਡ ਡਿਵੈੱਲਪਮੈਂਟ ਸੋਸਾਇਟੀ, ਵਿਨੋਦ ਸ਼ਰਮਾ, ਰਾਜੇਸ਼ ਅਰੋੜਾ, ਕੇਸਰ ਸਿੰਘ ਜਨਰਲ ਸੈਕਟਰੀ, ਰਾਮ ਪਾਲ ਪੁੱਤਰ ਦੀਨਾ ਨਾਥ ਵਾਸੀ ਸ਼ਿਵ ਨਗਰ, ਰਜਿੰਦਰ ਸਿੰਘ ਕੈਸ਼ੀਅਰ, ਨਿਸ਼ਾਨ ਸਿੰਘ, ਸ਼ੁਭਮ ਸ਼ਰਮਾ, ਮੋਹਿਤ ਸੇਠੀ, ਸਾਹਿਲ, ਪਵਨ ਕੁਮਾਰ, ਵਿਨੋਦ ਕੁਮਾਰ, ਗੌਰਵ ਕੁਮਾਰ, ਅਮਨਦੀਪ ਸਿੰਘ, ਰਾਕੇਸ਼ ਕੁਮਾਰ, ਸੰਨੀ ਮਰਵਾਹਾ, ਦੀਪ ਕੁਮਾਰ, ਅਤੁੱਲ, ਰਮੇਸ਼ ਕੁਮਾਰ ਸ਼ਾਰਦਾ ਪੁੱਤਰ ਲਾਲ ਚੰਦ ਸ਼ਾਰਦਾ ਵਾਸੀ ਸ਼ਿਵ ਨਗਰ, ਤੀਰਥ ਸਿੰਘ ਅਤੇ ਕੁਲਦੀਪ ਕੁਮਾਰ।

ਪੁਰਾਣੀ ਚੱਲ ਰਹੀ ਸੋਸਾਇਟੀ ਨੂੰ ਵੀ ਜਾਂਚ ’ਚ ਕੀਤਾ ਸ਼ਾਮਲ

ਜਿਨ੍ਹਾਂ-ਜਿਨ੍ਹਾਂ ਸੋਸਾਇਟੀਆਂ ਨੂੰ ਸਰਕਾਰੀ ਗ੍ਰਾਂਟਾਂ ਜਾਰੀ ਹੋਈਆਂ ਸਨ, ਏ. ਡੀ. ਸੀ .ਬਾਜਵਾ ਨੇ ਉਨ੍ਹਾਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ। ਇਸ ਤੋਂ ਇਲਾਵਾ ਨਿਗਮ ਦੀਆਂ ਟੀਮਾਂ ਤੋਂ ਜਿਨ੍ਹਾਂ-ਜਿਨ੍ਹਾਂ ਥਾਵਾਂ ’ਤੇ ਕਮਿਊਨਿਟੀਹਾਲ ਬਣਨੇ ਸਨ, ਉਥੇ ਜਾ ਕੇ ਨਿਰੀਖਣ ਵੀਕਰਵਾਇਆ ਸੀ। ਡੀ. ਸੀ. ਨੂੰ ਦਿੱਤੀਆਂ ਗਈਆਂ ਸ਼ਿਕਾਇਤਾਂ ਵਿਚ ਜੋ ਵੀ ਦੋਸ਼ ਲਗਾਏ ਗਏ ਸਨ, ਉਹ ਸਹੀ ਪਾਏ ਗਏ। ਜਾਂਚਵਿਚ ਜਦੋਂ ਸੋਸਾਇਟੀਆਂ ਦੇ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਸੋਸਾਇਟੀਆਂ ਦੇ ਖਾਤੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਜਾਰੀ ਹੋਈਆਂ ਗ੍ਰਾਂਟਾਂ ਉਕਤ ਸੋਸਾਇਟੀਆਂ ਨੂੰ ਨਹੀਂ ਮਿਲੀਆਂ। ਫਿਰ ਜਾ ਕੇ ਪਤਾ ਲੱਗਾ ਕਿ ਉਹ ਚੈੱਕ ਫਰਜ਼ੀ ਢੰਗ ਨਾਲ ਬਣਾਈਆਂ ਉਨ੍ਹਾਂ ਹੀ ਸੋਸਾਇਟੀਆਂ ਦੇ ਨਵੇਂ ਖੁੱਲ੍ਹਵਾਏ ਗਏ ਬੈਂਕ ਖਾਤਿਆਂ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ

ਚੋਣਾਂ ਵਿਚ ਸਰਕਾਰੀ ਗ੍ਰਾਂਟਾਂ ਦੀ ਵਰਤੋਂ ਕਰਨ ਦੀ ਹੋਵੇਗੀ ਜਾਂਚ

ਪੁਲਸ ਹੁਣ ਜਾਂਚ ਵਿਚ ਜੁਟੀ ਹੋਈ ਹੈ ਕਿ 60 ਲੱਖ ਰੁਪਏ ਦੀਆਂ ਸਰਕਾਰੀ ਗ੍ਰਾਂਟਾਂ ਕਿਤੇ ਚੋਣਾਂ ਵਿਚ ਤਾਂ ਨਹੀਂ ਵਰਤੀਆਂ ਗਈਆਂ। ਅਜਿਹੇ ਵਿਚ ਪੁਲਸ ਸੋਸਾਇਟੀਆਂ ਦੇ ਅਹੁਦੇਦਾਰਾਂ ਨੂੰ ਜਾਂਚ ਵਿਚਸ਼ਾਮਲ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਲਾਬੀ ਵਿਚ ਕਾਫ਼ੀ ਹਲਚਲ ਹੈ। ਜਾਂਚ ਵਿਚ ਕਈ ਕੌਂਸਲਰਾਂ ਦੇ ਨਾਂ ਸਾਹਮਣੇ ਆ ਸਕਦੇ ਹਨ। ਪੁਲਸ ਦੀ ਮੰਨੀਏ ਤਾਂ ਕਈ ਅਜਿਹੇ ਨਾਂ ਵੀ ਹਨ, ਜਿਨ੍ਹਾਂ ਨੂੰ ਸਾਜ਼ਿਸ਼ ਰਚਣ ਵਿਚ ਨਾਮਜ਼ਦ ਕੀਤਾ ਜਾ ਸਕਦਾ ਹੈ। ਹੌਲੀ-ਹੌਲੀ ਇਸ ਧੋਖਾਦੇਹੀ ਦੇ ਮਾਸਟਰਮਾਈਂਡ ਦਾ ਨਾਂ ਵੀ ਸਾਹਮਣੇ ਆ ਸਕਦਾ ਹੈ। ਸਾਫ ਹੈ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਜਾਰੀ ਕੀਤੀਆਂ ਗਈਆਂ ਹੋਰ ਗ੍ਰਾਂਟਾਂ ਨੂੰ ਲੈ ਕੇ ਜਾਂਚ ਖੁੱਲ੍ਹ ਸਕਦੀ ਹੈ, ਜਦਕਿ ਆਮ ਆਦਮੀ ਪਾਰਟੀ ਦੇ ਨੇਤਾ ਵੀ ਇਸ ਮਾਮਲੇ ਵਿਚ ਕੁਦ ਕੇ ਗ੍ਰਾਂਟਾਂ ਦੀ ਜਾਂਚ ਕਰਵਾਉਣ ਲਈ ਸਾਹਮਣੇ ਆ ਸਕਦੇ ਹਨ।
ਸਰਕਾਰੀ ਗ੍ਰਾਂਟ ਦੇ ਗਬਨ ’ਚ ਵਿਧਾਇਕ ਬਾਵਾ ਹੈਨਰੀ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋਵੇ

‘ਆਪ’ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਰੱਖੀ ਮੰਗ

ਨਾਰਥ ਵਿਧਾਨ ਸਭਾ ਹਲਕੇ ਦੀਆਂ 6 ਸ਼ੱਕੀ ਸੋਸਾਇਟੀਆਂ ਨੂੰ ਵਿਧਾਇਕ ਬਾਵਾ ਹੈਨਰੀ ਵੱਲੋਂ ਦਿੱਤੀਆਂ ਗਈਆਂ 60 ਲੱਖ ਦੀਆਂ ਗ੍ਰਾਂਟਾਂ ਦੇ ਗਬਨ ਦੇ ਮਾਮਲੇ ਵਿਚ ਜਿਥੇ ਜਲੰਧਰ ਪੁਲਸ ਨੇ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਸਮੇਤ ਕਈ ਵਿਅਕਤੀਆਂ ’ਤੇ ਐੱਫ. ਆਈ. ਆਰ. ਦਰਜ ਕਰ ਲਈਹੈ, ਉਥੇ ਹੀ ਨਾਰਥ ਹਲਕੇ ਦੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਮੰਗ ਕੀਤੀ ਹੈ ਕਿ ਸਰਕਾਰੀ ਗ੍ਰਾਂਟਾਂ ਦੇ ਗਬਨ ਦੇ ਮਾਮਲੇ ਵਿਚ ਵਿਧਾਇਕ ਬਾਵਾ ਹੈਨਰੀ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਢੱਲ ਨੇ ਕਿਹਾ ਕਿ ਵਿਧਾਇਕ ਹੈਨਰੀ ਨੇ ਆਪਣੇ ਕਈ ਹੋਰ ਖਾਸਮਖਾਸ ਕੌਂਸਲਰਾਂ ਨੂੰ ਵੀ ਅਰਜ਼ੀ ਸੋਸਾਇਟੀਆਂ ਰਾਹੀਂ ਅਜਿਹੀਆਂ ਗ੍ਰਾਂਟਾਂ ਜਾਰੀ ਕੀਤੀਆਂ ਹਨ,ਜਿਨ੍ਹਾਂ ਦੀ ਵੀ ਵਿਸਤ੍ਰਿਤ ਜਾਂਚ ਹੋਣੀ ਚਾਹੀਦੀ ਹੈ, ਜਿਸ ਨਾਲ ਕਈ ਹੋਰ ਚਿਹਰੇ ਵੀ ਬੇਨਕਾਬ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਹ 60 ਲੱਖ ਰੁਪਏ ਖ਼ੁਰਦ-ਬੁਰਦ ਕੀਤੇ ਗਏ ਸਨ, ਇਸ ਦੀ ਸਾਰੀ ਜਾਣਕਾਰੀ ਵਿਧਾਇਕ ਨੂੰ ਵੀ ਅਤੇ ਉਨ੍ਹਾਂ ’ਤੇ ਵੀ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਪੈਸਿਆਂ ਦੇ ਗਬਨ ਦੇ ਮਾਮਲੇ ਵਿਚ ਸ਼ਾਮਲ ਅਜਿਹੇ ਚਿਹਰਿਆਂ ਨੂੰ ਨੰਗਾ ਕਰੇਗੀ ਅਤੇ 1-1 ਪੈਸੇ ਨੂੰ ਸ਼ਹਿਰ ਦੇ ਵਿਕਾਸ ’ਤੇ ਲਗਾਇਆ ਜਾਵੇ। ਸ਼੍ਰੀ ਢੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਾਰਥ ਵਿਧਾਨ ਸਭਾ ਹਲਕੇ ਦੀਆਂ ਕਈ ਹੋਰ ਸ਼ੱਕੀ ਸੋਸਾਇਟੀਆਂ ਦੇ ਖਾਤਿਆਂ ਦੀ ਜਾਂਚ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਮਹੀਨੇ ਦੀ ਖ਼ਪਤ ਨੂੰ ਦਿਨਾਂ ਨਾਲ ਵੰਡ ਕੇ ਲਾਗੂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ ਵਾਲੀ ਸਕੀਮ, ਜਾਣੋ ਕਿਉਂ


shivani attri

Content Editor

Related News