ਭਾਜਪਾ ’ਚ ਜਾਣ ਤੋਂ ਬਾਅਦ ਯੋਜਨਾ ਬੋਰਡ ਦੇ ਦਫ਼ਤਰ ਦੀ ਕੰਧ ’ਤੇ ਛਾਏ ਸੁਸ਼ੀਲ ਰਿੰਕੂ

04/04/2024 11:10:16 AM

ਜਲੰਧਰ (ਚੋਪੜਾ)–ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦੇ ‘ਆਪ’ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਜਿੱਥੇ ‘ਆਪ’ਵਰਕਰਾਂ ਨੇ ਸੁਸ਼ੀਲ ਰਿੰਕੂ ਦਾ ਜ਼ੋਰਦਾਰ ਵਿਰੋਧ ਕੀਤਾ, ਉਥੇ ਹੀ ਉਨ੍ਹਾਂ ਨੂੰ ਗੱਦਾਰ ਕਹਿੰਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ’ਤੇ ਕਾਲਖ ਤਕ ਮਲਣ ਤੋਂ ਗੁਰੇਜ਼ ਨਹੀਂ ਕੀਤਾ। ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵਿਭਾਗ ਜ਼ਿਲ੍ਹਾ ਯੋਜਨਾ ਬੋਰਡ ਦੇ ਦਫ਼ਤਰ ਦੀ ਕੰਧ ’ਤੇ ਸੁਸ਼ੀਲ ਰਿੰਕੂ ਛਾ ਗਏ ਹਨ ਕਿਉਂਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਦਫ਼ਤਰ ਦੇ ਬਾਹਰ ਸੰਸਦ ਮੈਂਬਰ ਰਿੰਕੂ ਤੋਂ ਇਲਾਵਾ ਰਾਜ ਸਭਾ ਮੈਂਬਰਾਂ ਦੀਆਂ ਨੇਮ ਪਲੇਟਾਂ ਲਗਾਉਣ ਦੀ ਯਾਦ ਆ ਗਈ ਹੈ।

PunjabKesari

ਜ਼ਿਲ੍ਹਾ ਯੋਜਨਾ ਬੋਰਡ ਦੇ ਦਫ਼ਤਰ ਦੇ ਬਾਹਰ ਸੰਸਦ ਮੈਂਬਰ ਰਿੰਕੂ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀਆਂ ਨੇਮ ਪਲੇਟਾਂ ਲਗਾ ਦਿੱਤੀਆਂ ਗਈਆਂ ਹਨ ਪਰ ਇਨ੍ਹਾਂ ਨੇਮ ਪਲੇਟਾਂ ਦੇ ਲੱਗਣ ਉਪਰੰਤ ਆਮ ਆਦਮੀ ਪਾਰਟੀ ਦਾ ਕਾਫ਼ੀ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ ਕਿ ਆਖਿਰ ਬੋਰਡ ਦੇ ਚੇਅਰਮੈਨ ਅਤੇ ‘ਆਪ’ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਅਜਿਹੀ ਕੀ ਮਜਬੂਰੀ ਰਹੀ ਹੋਵੇਗੀ ਕਿ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਜਾ ਕੇ ਸੰਸਦ ਮੈਂਬਰ ਰਿੰਕੂ ਦੀ ਨੇਮ ਪਲੇਟ ਲਗਾਉਣੀ ਪੈ ਗਈ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਇਸ ਸਬੰਧੀ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਾਇਦ ਅਜਿਹੀ ਨੇਮ ਪਲੇਟ ਪਹਿਲਾਂ ਵੀ ਲਗਾਈ ਗਈ ਸੀ ਪਰ ਕੋਈ ਉਸ ਨੂੰ ਉਤਾਰ ਕੇ ਲੈ ਗਿਆ ਪਰ ਪ੍ਰੋਟੋਕਾਲ ਕਾਰਨ ਸੰਸਦ ਮੈਂਬਰ ਰਿੰਕੂ ਦੇ ਪਾਰਟੀ ਬਦਲਣ ਦੇ ਬਾਵਜੂਦ ਨੇਮ ਪਲੇਟ ਨੂੰ ਮਹੀਨਿਆਂ ਬਾਅਦ ਦੋਬਾਰਾ ਲਗਾਇਆ ਗਿਆ ਹੈ। ਹੁਣ ਇਸ ਬਹਾਨੇਬਾਜ਼ੀ ’ਤੇ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਜਲੰਧਰ ਦੇ ਪ੍ਰਸ਼ਾਸਨਿਕ ਕੰਪਲੈਕਸ ਵਿਚ ਅਤੇ ਪੁਲਸ ਕਮਿਸ਼ਨਰ ਦਫ਼ਤਰ ਤੋਂ ਸਿਰਫ਼ 7-8 ਮੀਟਰ ਦੂਰੀ ’ਤੇ ਸਥਿਤ ਯੋਜਨਾ ਬੋਰਡ ਦੇ ਦਫ਼ਤਰ ਵਿਚ ਚੋਰੀ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਜੇਕਰ ਅਜਿਹਾ ਹੋਇਆ ਸੀ ਤਾਂ ਇਸ ਸਬੰਧੀ ਕੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ। ਕੀ ਉਕਤ ਅਧਿਕਾਰੀ ਆਪਣੇ ਚੇਅਰਮੈਨ ਦੇ ਕਾਰਨਾਮਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜੋ ਵੀ ਹੋਵੇ ਜ਼ਿਲ੍ਹਾ ਚੇਅਰਮੈਨ ਦੀ ਸੰਸਦ ਮੈਂਬਰ ਰਿੰਕੂ ’ਤੇ ਇਸ ਕਦਰ ਨਜ਼ਰ-ਏ-ਇਨਾਇਤ ਕਰਨ ਦਾ ਮਾਮਲਾ ਅੱਜ ਪਾਰਟੀ ਹਾਈਕਮਾਨ ਤਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਦੀਨਾਨਗਰ 'ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਗੈਸ ਚੜ੍ਹਨ ਕਾਰਨ ਇਕ ਮਜ਼ਦੂਰ ਦੀ ਮੌਤ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News