ਮਮਤਾ ਨੇ ਟਿੱਪਣੀ ਨੂੰ ਲੈ ਕੇ ਦਰਜ ਕਰਵਾਈ FIR, ਭਾਜਪਾ ਨੇਤਾ ਦੀਆਂ ਵਧੀਆਂ ਮੁਸ਼ਕਲਾਂ

03/28/2024 1:53:30 PM

ਮੁੰਬਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਟਿੱਪਣੀ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਦਿਲੀਪ ਘੋਸ਼ ਖਿਲਾਫ ਦੁਰਗਾਪੁਰ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘੋਸ਼ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ) ਅਤੇ 509 (ਕਿਸੇ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਸ਼ਬਦ, ਇਸ਼ਾਰੇ ਜਾਂ ਕੰਮ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :     April ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, 31 ਮਾਰਚ ਤੋਂ ਪਹਿਲਾਂ ਜ਼ਰੂਰ ਪੂਰੇ ਕਰ ਲਓ ਇਹ ਕੰਮ

ਅਧਿਕਾਰੀ ਨੇ ਦੱਸਿਆ ਕਿ ਦੁਰਗਾਪੁਰ ਅਦਾਲਤ ਵਿੱਚ ਇੱਕ ਵਕੀਲ ਅਤੇ ਇੱਕ ਹੋਰ ਵਿਅਕਤੀ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਐਫਆਈਆਰ ਦਰਜ ਕੀਤੀ ਗਈ ਸੀ। ਸਾਬਕਾ ਪ੍ਰਦੇਸ਼ ਭਾਜਪਾ ਪ੍ਰਧਾਨ ਘੋਸ਼ ਨੇ ਬੁੱਧਵਾਰ ਨੂੰ ਬੈਨਰਜੀ 'ਤੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਸੀ। ਉਨ੍ਹਾਂ ਦੀਆਂ ਟਿੱਪਣੀਆਂ ਨੇ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਸੱਤਾਧਾਰੀ ਟੀਐਮਸੀ ਦੀ ਸ਼ਿਕਾਇਤ 'ਤੇ ਘੋਸ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 29 ਮਾਰਚ ਤੱਕ ਜਵਾਬ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ :    ਬੀਜਿੰਗ ਨੂੰ ਪਛਾੜਦੇ ਹੋਏ ਮੁੰਬਈ ਪਹਿਲੀ ਵਾਰ ਬਣੀ ਏਸ਼ੀਆ ਦੇ ਅਰਬਪਤੀਆਂ ਦੀ ਰਾਜਧਾਨੀ

ਕਮਿਸ਼ਨ ਨੇ ਆਪਣੇ ਨੋਟਿਸ ਵਿੱਚ ਘੋਸ਼ ਦੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ, “ਦੀਦੀ ਜਦੋਂ ਗੋਆ ਜਾਂਦੀ ਹੈ ਤਾਂ ਉਹ ਗੋਆ ਦੀ ਧੀ ਬਣ ਜਾਂਦੀ ਹੈ, ਜਦੋਂ ਉਹ ਤ੍ਰਿਪੁਰਾ ਜਾਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਤ੍ਰਿਪੁਰਾ ਦੀ ਧੀ ਹਾਂ, ਫੈਸਲਾ ਕਰੋ ਤੁਹਾਡੇ ਪਿਤਾ ਕੌਣ ਹਨ, ਇਹ ਸਹੀ ਨਹੀਂ ਹੈ''। ਕਮਿਸ਼ਨ ਨੇ ਟਿੱਪਣੀਆਂ ਨੂੰ ਇਤਰਾਜ਼ਯੋਗ, ਅਪਮਾਨਜਨਕ ਅਤੇ ਪਹਿਲੀ ਨਜ਼ਰੇ ਆਦਰਸ਼ ਚੋਣ ਜ਼ਾਬਤੇ (ਐਮਸੀਸੀ) ਦੀ ਉਲੰਘਣਾ ਮੰਨਿਆ। ਟਿੱਪਣੀਆਂ ਦੀ ਨਿੰਦਾ ਕਰਦੇ ਹੋਏ, ਭਾਜਪਾ ਨੇ ਘੋਸ਼ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਦਾ ਬਿਆਨ "ਗੈਰ-ਸੰਸਦੀ" ਅਤੇ ਪਾਰਟੀ ਦੇ ਸੱਭਿਆਚਾਰ ਦੇ ਵਿਰੁੱਧ ਹੈ। ਉਹ ਬਰਧਮਾਨ-ਦੁਰਗਾਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ।

ਇਹ ਵੀ ਪੜ੍ਹੋ :     ਗੰਗਾ, ਯਮੁਨਾ 'ਚ ਪੂਜਾ ਸਮੱਗਰੀ ਸੁੱਟਣ ਦੇ ਮਾਮਲੇ 'ਚ NGT ਨੇ DPCC, UPPCB ਤੋਂ ਮੰਗਿਆ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News