ਗੜ੍ਹਸ਼ੰਕਰ ਸ਼ਹਿਰ ਦੇ ਨਾਲਿਆਂ ਦੀ ਸਫਾਈ ਕਰਵਾਉਣ ''ਚ ਅਸਫਲ ਰਹੀ ਕਮੇਟੀ ਤੇ ''ਆਪ'' ਸਰਕਾਰ: ਨਿਮਿਸ਼ਾ ਮਹਿਤਾ
Monday, Jan 19, 2026 - 12:37 PM (IST)
ਗੜ੍ਹਸ਼ੰਕਰ: ਗੜ੍ਹਸ਼ੰਕਰ ਦੇ ਪ੍ਰਮੁੱਖ ਨਾਲੇ ਦੀ ਸਫਾਈ ਦੀ ਬਦਤਰ ਹਾਲਤ ਦਾ ਜਾਇਜ਼ਾ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ਼ਹਿਰ ਦੇ ਨਾਲਿਆਂ ਦੀ ਸਫਾਈ ਵੱਲ ਮੌਜੂਦਾ ਕਮੇਟੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਜੋ ਹਾਲਤ ਨਾਲਿਆਂ ਦੀ 5 ਸਾਲ ਪਹਿਲਾਂ ਸੀ, ਲਗਭਗ ਸਾਰੇ ਨਾਲਿਆਂ ਦੀ ਹਾਲਤ ਕਮੇਟੀ ਦੇ ਕਾਰਜਕਾਰ ਦੌਰਾਨ ਬਦ ਤੋਂ ਬਦਤਰ ਹੋਈ ਹੈ। ਨਿਮਿਸ਼ਾ ਮਹਿਤਾ ਕਿਹਾ ਕਿ ਕਮੇਟੀ ਵੱਲੋਂ ਨਾਲਿਆਂ ਦੀ ਸਫਾਈ ਸਮੇਂ ਸਿਰ ਨਾ ਕਰਵਾਈ ਜਾਣ ਕਰਕੇ ਖਾਸ ਤੌਰ 'ਤੇ ਸਾਲ 2023-2025 ਵਿਚ ਭਾਰੀ ਬਰਸਾਤਾਂ ਦੇ ਸਮੇਂ ਸ਼ਹਿਰ ਦੇ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਨਿਕਾਸੀ ਦੀ ਭਾਰੀ ਸਮੱਸਿਆ ਵੀ ਆਈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਕੱਲ੍ਹ ਸਰਕਾਰੀ ਛੁੱਟੀ ਦਾ ਐਲਾਨ
ਇਸੇ ਪਾਣੀ ਨੇ ਸ਼ਹਿਰ ਦੀਆਂ ਗਲੀਆਂ, ਸੜਕਾਂ ਦੇ ਨਾਲ-ਨਾਲ ਲੋਕਾਂ ਦੇ ਘਰਾਂ ਤੱਕ ਵੀ ਮਾਰ ਕੀਤੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੜ੍ਹਸ਼ੰਕਰ ਸ਼ਹਿਰ ਦੇ ਲੋਕਾਂ ਨੇ ਕੌਂਸਲਰਾਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਰੌੜੀ ਨੂੰ ਬੜੇ ਚਾਵਾਂ ਨਾਲ ਇਸ ਉਮੀਦ ਨਾਲ ਵੋਟਾਂ ਪਾਈਆਂ ਸੀ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਦਾ ਹਲ ਕਰਵਾਉਣਗੇ ਅਤੇ ਸ਼ਹਿਰ ਦਾ ਵਿਕਾਸ ਕਰਵਾ ਕੇ ਸ਼ਹਿਰ ਦੀ ਤਰੱਕੀ ਕਰਵਾਉਣਗੇ।
ਇਹ ਵੀ ਪੜ੍ਹੋ-ਅੱਜ ਪੰਜਾਬ 'ਚ ਲੱਗੇਗਾ ਲੰਬਾ Power Cut! ਇਹ ਇਲਾਕੇ ਹੋਣਗੇ ਪ੍ਰਭਾਵਿਤ
ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਬਣਿਆ 4 ਸਾਲ ਤੋਂ ਜ਼ਿਆਦਾ ਗੁਜ਼ਰ ਗਏ ਹਨ ਅਤੇ ਸ਼ਹਿਰ ਦੀ ਕਮੇਟੀ ਨੂੰ ਬਣਿਆ ਪੰਜ ਸਾਲ ਗੁਜ਼ਰ ਗਏ ਹਨ। ਇੱਥੋਂ ਤੱਕ ਕਿ ਸ਼ਹਿਰ ਦੀ ਕਮੇਟੀ ਅਤੇ ਕੌਂਸਲਰਾਂ ਨੂੰ ਸੱਤਾਧਾਰੀ ਪਾਰਟੀ ਨਾਲ ਰਾਜ ਭੋਗਦਿਆਂ ਵੀ ਹੁਣ 4 ਸਾਲ ਹੋ ਚੁੱਕੇ ਹਨ, ਹੁਣ ਸਾਰੇ ਕਮਟੀ ਕੌਂਸਲਰ ਅਤੇ ਵਿਧਾਇਕ ਰੌੜੀ ਇਸ ਗੱਲ ਦਾ ਸ਼ਹਿਰ ਵਾਸੀਆਂ ਨੂੰ ਜਵਾਬ ਦੇਣ ਕਿ ਉਹ ਨਾਲਿਆਂ ਦੀ ਨਿਕਾਸੀ ਅਤੇ ਨਾਲਿਆਂ ਦੀ ਸਫਾਈ ਦਾ ਪ੍ਰਬੰਧ ਇੰਨੇ ਲੰਮੇ ਸਮੇਂ ਵਿਚ ਕਰਵਾਉਣ ਵਿਚ ਕਿਉਂ ਫੇਲ੍ਹ ਹੋਏ ਹਨ।
ਇਹ ਵੀ ਪੜ੍ਹੋ- ਸ਼ਿਫਟਾਂ ਦੇ ਹਿਸਾਬ ਨਾਲ ਖੁੱਲ੍ਹਣਗੇ ਸਕੂਲ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
ਨਿਮਿਸ਼ਾ ਮਹਿਤਾ ਨੇ ਕਿਹਾ ਸ਼ਹਿਰ ਗੜ੍ਹਸ਼ੰਕਰ 'ਚ ਨਾਲੇ ਤਾਂ ਦੂਰ ਨਾਲੀਆਂ ਵੀ ਪੂਰੇ ਸ਼ਹਿਰ 'ਚ ਨਹੀਂ ਬਣ ਸਕੀਆਂ। ਇਹ ਸਭ ਨਾਕਾਮਿਆਂ ਕਮੇਟੀ ਪ੍ਰੀਸ਼ਦਾਂ ਅਤੇ ਸੱਤਾਧਾਰੀ ਡਿਪਟੀ ਸਪੀਕਰ ਅਤੇ 'ਆਪ' ਸਰਕਾਰ ਦੇ ਨਕਮੇ ਖੁਸ਼ਾਸਨ ਦਾ ਸਬੂਤ ਹਨ ਅਤੇ ਇਹ ਪ੍ਰਤੱਖ ਪ੍ਰਮਾਣਤ ਕਰਦੇ ਹਨ ਕਿ ਸ਼ਹਿਰ ਗੜ੍ਹਸ਼ੰਕਰ 'ਚ ਕਾਂਰਸਰੀ ਪ੍ਰੀਸ਼ਦਾਂ ਦੀ ਟੀਮ ਜੋ ਫਿਰ ਸੱਤਾ ਪਰਿਵਰਤਣ ਹੋਣ 'ਤੇ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਈ ਸੀ ਅਤੇ 'ਆਪ' ਸਰਕਾਰ ਦੇ ਵਿਧਾਇਕ ਰੌੜੀ ਸ਼ਹਿਰ ਦਾ ਵਿਕਾਸ ਕਰਵਾਉਣ ਵਿਚ ਬਿਲਕੁਲ ਅਸਮੱਰਥ ਸਾਬਤ ਹੋਏ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਇਸ ਵਾਰ ਸ਼ਹਿਰ ਗੜ੍ਹਸ਼ੰਕਰ ਦੇ ਲੋਕ ਉਨ੍ਹਾਂ ਦੀ ਟੀਮ ਨੂੰ ਮੌਕਾ ਦੇਣਗੇ ਤਾਂ ਕਿ ਸ਼ਹਿਰ ਗੜਸ਼ੰਕਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਣ।
ਇਹ ਵੀ ਪੜ੍ਹੋ- ਖੁਸ਼ੀਆਂ ਮਾਤਮ 'ਚ ਬਦਲੀਆਂ, 4 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਮੌਤ, ਭੈਣ ਦੀ ਮੰਗਣੀ 'ਤੇ ਆਉਣਾ ਸੀ ਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
