ਬੇਰੋਜ਼ਗਾਰੀ ਤੋਂ ਤੰਗ ਆ ਕੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

Thursday, Aug 06, 2020 - 11:00 AM (IST)

ਬੇਰੋਜ਼ਗਾਰੀ ਤੋਂ ਤੰਗ ਆ ਕੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

ਮੇਹਟੀਆਣਾ (ਸੰਜੀਵ)— ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅਹਿਰਾਣਾ ਖੁਰਦ ਵਿਖੇ ਇਕ ਨੌਜਵਾਨ ਵੱਲੋਂ ਬੇਰੋਜ਼ਗਾਰੀ ਤੋਂ ਤੰਗ ਆ ਕੇ ਸ਼ੱਕੀ ਹਾਲਾਤ 'ਚ ਖ਼ੁਦਕੁਸ਼ੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇਕ ਮਕਾਨ 'ਚੋਂ ਨੌਜਵਾਨ ਦੀ ਪੱਖੇ ਨਾਲ ਲਟਕਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ।

ਥਾਣਾ ਮੇਹਟੀਆਣਾ ਤੋਂ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮ੍ਰਿਤਕ ਲਖਵਿੰਦਰ ਸਿੰਘ ਉਰਫ਼ ਲੱਕੀ (30) ਪੁੱਤਰ ਬਲਵੀਰ ਚੰਦ ਦੀ ਮਾਤਾ ਕਮਲੇਸ਼ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਤਾਲਾਬੰਦੀ ਕਾਰਨ ਲਖਵਿੰਦਰ ਸਿੰਘ ਵੀ ਬੇਰੋਜ਼ਗਾਰ ਹੋ ਚੁੱਕਾ ਸੀ। ਜਿਸ ਕਾਰਨ ਉਹ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ ਅਤੇ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਬੇਰੋਜ਼ਗਾਰੀ ਤੋਂ ਤੰਗ ਆ ਕੇ ਉਸ ਨੇ ਮਕਾਨ 'ਚ ਲੱਗੇ ਪੱਖੇ ਨਾਲ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਮੁਤਾਬਕ ਲਾਸ਼ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇਹ ਘਟਨਾ ਲਗਭਗ ਚਾਰ ਤੋਂ ਪੰਜ ਦਿਨ ਪਹਿਲਾਂ ਦੀ ਹੋ ਸਕਦੀ ਹੈ।


author

shivani attri

Content Editor

Related News