ਔਰਤ ਦੀ ਕੁੱਟ-ਮਾਰ, ਵਾਰਦਾਤ ਕੈਮਰੇ ’ਚ ਕੈਦ

Wednesday, Sep 05, 2018 - 07:43 AM (IST)

ਔਰਤ ਦੀ ਕੁੱਟ-ਮਾਰ, ਵਾਰਦਾਤ ਕੈਮਰੇ ’ਚ ਕੈਦ

ਜਲੰਧਰ, (ਰਾਜੇਸ਼, ਮਾਹੀ)-  ਨੰਦਨਪੁਰ ਕਾਲੋਨੀ ਵਿਚ ਰਹਿਣ ਵਾਲੀਆਂ ਕੁਝ ਔਰਤਾਂ ਨੇ ਇਕ ਔਰਤ  ਦੀ ਕੁੱਟ-ਮਾਰ ਕੀਤੀ। ਹਾਲਾਂਕਿ ਕੁੱਟ-ਮਾਰ ਦੀ ਵੀਡੀਓ ਕੈਮਰੇ ਵਿਚ ਕੈਦ  ਹੋ ਗਈ, ਜੋ ਪੁਲਸ ਨੂੰ ਦੇ ਦਿੱਤੀ ਗਈ ਹੈ। ਕਿਉਂਕਿ ਉਸ ਦੇ ਪਤੀ ਨੇ ਇਲਾਕੇ ਦੇ ਕੁਝ  ਨੌਜਵਾਨਾਂ ਖਿਲਾਫ ਰੁੱਖ ਕੱਟਣ ਦੀ ਸ਼ਿਕਾਇਤ ਥਾਣੇ ਵਿਚ ਦਿੱਤੀ ਸੀ। 
ਨੰਦਨਪੁਰ ਕਾਲੋਨੀ ਦੇ ਰਹਿਣ ਵਾਲੇ ਪਲਵਿੰਦਰ ਕੁਮਾਰ ਨੇ ਥਾਣਾ  ਮਕਸੂਦਾਂ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਹ ਹਰਿਆਲੀ ਵਧਾਉਣ ਲਈ  ਜਗ੍ਹਾ-ਜਗ੍ਹਾ ’ਤੇ ਪੌਦੇ ਲਾਉਣ ਦਾ ਕੰਮ ਕਰਦਾ ਹੈ ਪਰ ਇਲਾਕੇ ਦੇ ਕੁਝ ਨੌਜਵਾਨਾਂ ਨੇ  ਉਨ੍ਹਾਂ ਵੱਲੋਂ  ਲਾਏ ਗਏ ਪੌਦਿਆਂ ਨੂੰ ਪੁੱਟ ਦਿੱਤਾ। ਜਿਸ 'ਤੇ ਉਨ੍ਹਾਂ ਨੇ  ਸ਼ਿਕਾਇਤ ਪੁਲਸ ਨੂੰ ਦਿੱਤੀ। ਅੱਜ ਇਸ ਰੰਜਿਸ਼ ਵਿਚ ਕੁਝ ਔਰਤਾਂ  ਨੇ ਨੌਜਵਾਨਾਂ ਦੇ ਨਾਲ ਉਸ ਦੀ ਪਤਨੀ ਨੀਤੂ ਨਾਲ ਕੁੱਟਾਮਰ ਕੀਤੀ। ਉਸ  ਨੂੰ ਇਲਾਕੇ ਦੇ  ਲੋਕਾਂ ਨੇ ਬਚਾਇਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਰਮਨਦੀਪ ਸਿੰਘ ਨੇ  ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਕੈਮਰਿਆਂ ਵਿਚ ਕੁੱਟ-ਮਾਰ ਕਰਨ ਵਾਲੀਆਂ ਔਰਤਾਂ  ਤੇ ਨੌਜਵਾਨਾਂ ਦੀ ਭਾਲ ਕਰ ਰਹੀ ਹੈ।
 


Related News