ਜਲੰਧਰ 'ਚ ਚੱਲ ਗਈਆਂ ਗੋਲ਼ੀਆਂ! ਵੱਡੀ ਵਾਰਦਾਤ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ

Monday, Dec 22, 2025 - 07:06 PM (IST)

ਜਲੰਧਰ 'ਚ ਚੱਲ ਗਈਆਂ ਗੋਲ਼ੀਆਂ! ਵੱਡੀ ਵਾਰਦਾਤ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ

ਜਲੰਧਰ (ਸੋਨੂੰ)- ਵੈਸਟ ਹਲਕੇ ਵਿਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਇਲਾਕਾ ਵਾਸੀ ਪਰੇਸ਼ਾਨ ਹਨ। ਤਾਜ਼ਾ ਘਟਨਾ ਭਾਰਗੋ ਕੈਂਪ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਕੋਟ ਸਦੀਕ ਤੋਂ ਸਾਹਮਣੇ ਆਇਆ ਹੈ, ਜਿੱਥੇ ਬੰਦੂਕ ਦੀ ਨੋਕ 'ਤੇ ਡਕੈਤੀ ਕੀਤੀ ਗਈ। ਲੁਟੇਰਿਆਂ ਨੇ ਇਕ ਮੀਟ ਦੁਕਾਨਦਾਰ ਨੂੰ ਗੋਲ਼ੀ ਮਾਰ ਕੇ ਨਕਦੀ ਲੁੱਟ ਲਈ। ਲੁਟੇਰੇ 8 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। 

ਦਰਅਸਲ ਬੇਸਮੈਂਟ 'ਚ ਬਣੀ ਇਕ ਮੀਟ ਦੀ ਦੁਕਾਨ ਦੇ ਨਾਲ ਅਹਾਤਾ ਵੀ ਹੈ। ਲੁਟੇਰੇ ਅਹਾਤੇ ਦੀ ਦੁਕਾਨ 'ਤੇ ਆਏ ਅਤੇ ਉਥੇ ਪਹਿਲਾਂ ਰੇਟ ਪੁੱਛਣ ਲੱਗ ਗਏ। ਬਾਅਦ ਵਿਚ ਦੁਕਾਨਦਾਰ ਨੂੰ ਪਿਸਤੌਲ ਵਿਖਾ ਕੇ ਉਸ ਤੋਂ 8,000 ਰੁਪਏ ਲੁੱਟ ਕੇ ਫਰਾਰ ਹੋ ਗਏ। ਫਿਰ ਉਨ੍ਹਾਂ ਨੇ ਬਾਹਰ ਆ ਕੇ ਸ਼ਰਾਬ ਠੇਕੇਦਾਰ 'ਤੇ ਹਵਾ ਵਿਚ ਗੋਲ਼ੀਆਂ ਚਲਾਈਆਂ, ਉਸ ਦੀ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਠੇਕੇਦਾਰ ਨੇ ਰੌਲਾ ਪਾਇਆ ਤਾਂ ਲੁਟੇਰੇ ਮੌਕੇ ਤੋਂ ਭੱਜ ਗਏ। ਪੀੜਤ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਮੌਕੇ ਉਤੇ ਪਹੁੰਚੇ ਕੇ ਜਾਂਚ ਸ਼ੁਰੂ ਕੀਤੀ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 26 ਤਾਰੀਖ਼ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਹਨੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਬੈਠਾ ਸੀ। ਇਸ ਦੌਰਾਨ ਲੁਟੇਰੇ ਆਏ ਅਤੇ ਠੇਕੇ 'ਤੇ ਸ਼ਰਾਬ ਦੀ ਬੋਤਲ ਦੀ ਕੀਮਤ ਪੁੱਛਣ ਲੱਗੇ। ਦੁਕਾਨਦਾਰ ਨੂੰ ਸ਼ੱਕ ਹੋਇਆ ਕਿ ਉਹ ਲੁਟੇਰੇ ਹਨ, ਗਾਹਕ ਨਹੀਂ। ਫਿਰ ਉਸ ਨੇ ਅਲਾਰਮ ਵਜਾਇਆ ਅਤੇ ਲੁਟੇਰਿਆਂ ਨੇ ਹਵਾ ਵਿੱਚ ਗੋਲ਼ੀ ਚਲਾਈ ਅਤੇ ਮੌਕੇ ਤੋਂ ਭੱਜ ਗਏ। ਗਨੀਮਤ ਇਹ ਰਹੀ ਕਿ ਸ਼ਰਾਬ ਦੇ ਠੇਕੇ 'ਤੇ ਲੁੱਟ ਨਹੀਂ ਹੋਈ ਪਰ ਘਟਨਾ ਵਿਚ ਮੀਟ ਦੀ ਦੁਕਾਨ ਤੋਂ ਲੁਟੇਰੇ 8 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News