ਏ. ਟੀ. ਐੱਮ. ਕਾਰਡ ਬਦਲ ਕੇ ਨਕਦੀ ਕੱਢਵਾਉਣ ਵਾਲਾ ਨਾਮਜ਼ਦ

Sunday, Jun 10, 2018 - 03:40 PM (IST)

ਜਲੰਧਰ (ਸੁਧੀਰ)— ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਏ. ਟੀ. ਐੱਮ. ਤੋਂ 26 ਹਜ਼ਾਰ ਕਢਵਾਉਣ ਦੇ ਦੋਸ਼ 'ਚ ਆਖਿਰਕਾਰ ਸ਼ਨੀਵਾਰ ਥਾਣਾ ਨੰ. 3 ਦੀ ਪੁਲਸ ਨੇ ਨੌਸਰਬਾਜ਼ ਵਿਰੁੱਧ ਮਾਮਲਾ ਦਰਜ ਕਰ ਲਿਆ। ਅਟਾਰੀ ਬਾਜ਼ਾਰ 'ਚ ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਕਰਨ ਵਾਲੇ ਪੰਕਜ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਰੇਲਵੇ ਰੋਡ 'ਤੇ ਸਥਿਤ ਸਟੇਟ ਬੈਂਕ ਦੇ ਏ. ਟੀ. ਐੱਮ. ਤੋਂ ਰੁਪਏ ਕੱਢਵਾਉਣ ਲਈ ਗਿਆ ਸੀ। 2 ਵਾਰ ਉਸ ਨੇ ਮਸ਼ੀਨ 'ਚ ਕਾਰਡ ਪਾਇਆ ਰੁਪਏ ਨਹੀਂ ਨਿਕਲੇ। ਇੰਨੇ 'ਚ ਏ. ਟੀ. ਐੱਮ. ਦੇ ਅੰਦਰ ਇਕ ਨੌਸਰਬਾਜ਼ ਆ ਗਿਆ, ਜਿਸ ਨੇ ਉਸ ਦੇ ਹੱਥੋਂ ਕਾਰਡ ਫੜ ਕੇ ਧੋਖੇ ਨਾਲ ਬਦਲ ਲਿਆ ਅਤੇ ਕੁਝ ਦੇਰ ਬਾਅਦ ਦੂਜੇ ਏ. ਟੀ. ਐੱਮ. ਤੋਂ ਲਗਭਗ 26 ਹਜ਼ਾਰ ਰੁਪਏ ਕੱਢਵਾ ਲਏ।
ਪੰਕਜ ਨੇ ਦੋਸ਼ ਲਗਾਇਆ ਕਿ ਨੌਸਰਬਾਜ਼ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ ਅਤੇ ਉਸ ਦੀ ਐਕਟਿਵਾ ਦਾ ਨੰਬਰ ਵੀ ਫੁਟੇਜ 'ਚ ਕੈਦ ਹੋ ਗਿਆ। ਉਸ ਤੋਂ ਬਾਅਦ ਵੀ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ, ਜਿਸ ਤੋਂ ਬਾਅਦ ਉਹ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਕੋਲ ਪਹੁੰਚਿਆ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਕੇ ਤੁਰੰਤ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਥਾਣਾ ਨੰ. 3 ਦੀ ਪੁਲਸ ਨੌਸਰਬਾਜ਼ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਥਾਣਾ ਨੰ. 3 ਦੇ ਏ. ਐੱਸ. ਆਈ. ਰਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਵੇਰੇ ਦੂਜੇ ਏ. ਟੀ. ਐੱਮ. ਤੋਂ ਨੌਸਰਬਾਜ਼ ਦੀ ਫੁਟੇਜ ਕਢਵਾਈ, ਜਿਸ ਦੇ ਆਧਾਰ 'ਤੇ ਪੁਲਸ ਜਲਦੀ ਨੌਸਰਬਾਜ਼ ਨੂੰ ਗ੍ਰਿਫਤਾਰ ਕਰ ਲਵੇਗੀ।


Related News