ਦਿਲ-ਦਹਿਲਾਉਣ ਵਾਲਾ ਹਾਦਸਾ: 18 ਸਾਲਾ ਮੁਟਿਆਰ ਨਾਲ ਵਾਪਰੀ ਗਈ ਵੱਡੀ ਅਣਹੋਣੀ

Thursday, Oct 03, 2024 - 06:47 PM (IST)

ਦਿਲ-ਦਹਿਲਾਉਣ ਵਾਲਾ ਹਾਦਸਾ: 18 ਸਾਲਾ ਮੁਟਿਆਰ ਨਾਲ ਵਾਪਰੀ ਗਈ ਵੱਡੀ ਅਣਹੋਣੀ

ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਦੇ ਪਿੰਡ ਘਨੌਲੀ ਵਿਖੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਮਾਸਪੁਰ ਦੇ ਖੇਡ਼ਾ ਦੀ ਰਹਿਣ ਵਾਲੀ ਇਕ ਕੁੜੀ ਟਰੇਨ ਨਾਲ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਕੁੜੀ ਦੇ ਦੋਵੇਂ ਪੈਰ ਬੁਰੀ ਤਰ੍ਹਾਂ ਨਾਲ ਕੁਚਲੇ ਗਏ ਪਰ ਕੁੜੀ ਦੀ ਜਾਨ ਦਾ ਬਚਾਅ ਹੋ ਗਿਆ। ਸਿਵਲ ਹਸਪਤਾਲ ਰੂਪਨਗਰ ’ਚ ਜ਼ੇਰੇ ਇਲਾਜ 18 ਸਾਲਾ ਕੁੜੀ ਪ੍ਰਤਿਭਾ ਨੇ ਦੱਸਿਆ ਕਿ ਉਸ ਨੂੰ ਕਿਸੇ ਵਿਅਕਤੀ ਨੇ ਟੌਫੀ ਖਾਣ ਲਈ ਦਿੱਤੀ, ਜਿਸ ਤੋ ਬਾਅਦ ਉਸ ਨੂੰ ਕੁਝ ਪਤਾ ਨਹੀਂ ਰਿਹਾ ਕਿ ਉਹ ਘਨੌਲੀ ਕਿਵੇਂ ਪੁੱਜੀ ਅਤੇ ਰੇਲਵੇ ਲਾਈਨ 'ਤੇ ਉਸ ਨੂੰ ਕਿਸ ਨੇ ਛੱਡ ਦਿੱਤਾ। 

ਇਹ ਵੀ ਪੜ੍ਹੋ- ਨਰਾਤਿਆਂ ਦੇ ਪਹਿਲੇ ਦਿਨ ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼, ਵੇਖ ਪੁਲਸ ਵੀ ਹੈਰਾਨ

ਡਾਕਟਰਾਂ ਨੇ ਦੱਸਿਆ ਕਿ ਜ਼ਖ਼ਮੀ ਹਾਲਤ ’ਚ ਕੁੜੀ ਨੂੰ ਐੱਸ. ਐੱਸ. ਐੱਫ਼. ਦੀ ਟੀਮ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਕੁੜੀ ਦੀਆਂ ਦੋਵੇਂ ਲੱਤਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਇਕ ਲੱਤ ਤਾਂ ਬਿਲਕੁਲ ਹੀ ਡੈਮੇਜ ਹੋ ਚੁੱਕੀ ਹੈ, ਇਸੇ ਲਈ ਇਥੇ ਇਲਾਜ ਕਰਨ ਤੋਂ ਬਾਅਦ ਮਰੀਜ਼ ਨੂੰ ਪੀ. ਜੀ. ਆਈ.  ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਹਾਦਸਾਗ੍ਰਸਤ ਕੁੜੀ ਦੇ ਮਾਤਾ-ਪਿਤਾ ਵੀ ਹਸਪਤਾਲ ਪਹੁੰਚ ਗਏ ਸਨ। ਜਦੋਂ ਕੁੜੀ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਕੁੜੀ ਇਸ ਜਗ੍ਹਾ ਉੱਤੇ ਕਿਸ ਤਰ੍ਹਾਂ ਪਹੁੰਚੀ ਹੈ, ਉਨ੍ਹਾਂ ਨੂੰ ਫੋਨ ਰਾਹੀਂ ਕਿਸੇ ਵਿਅਕਤੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦੀ ਕੁੜੀ ਨਾਲ ਇਹ ਘਟਨਾ ਵਾਪਰ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਹਾਈਵੇਅ 'ਤੇ ਦਰਦਨਾਕ ਹਾਦਸਾ, ਰੇਲਿੰਗ ਕ੍ਰਾਸ ਕਰ ਰਹੇ 3 ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News