ਰੇਲ ਯਾਤਰੀ ਦੇਣ ਧਿਆਨ ; ਜਲੰਧਰ ਨਹੀਂ ਆਉਣਗੀਆਂ ''ਸ਼ਤਾਬਦੀ'' ਤੇ ''ਸ਼ਾਨ-ਏ-ਪੰਜਾਬ'' ਵਰਗੀਆਂ ਟਰੇਨਾਂ
Tuesday, Oct 01, 2024 - 05:26 AM (IST)
ਜਲੰਧਰ (ਪੁਨੀਤ)– ਕੈਂਟ ਸਟੇਸ਼ਨ ’ਤੇ ਡਿਵੈੱਲਪਮੈਂਟ ਕਾਰਜ ਕਾਰਨ 9 ਅਕਤੂਬਰ ਤਕ 62 ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਇਨ੍ਹਾਂ ਵਿਚੋਂ 16 ਟ੍ਰੇਨਾਂ ਰੱਦ ਰਹਿਣਗੀਆਂ, 5 ਟ੍ਰੇਨਾਂ ਸ਼ਾਰਟ ਟਰਮੀਨੇਟ ਅਤੇ 5 ਟ੍ਰੇਨਾਂ ਸ਼ਾਰਟ ਆਰਗੇਨਾਈਜ਼ਡ ਕੀਤੀਆਂ ਜਾਣਗੀਆਂ, 13 ਟ੍ਰੇਨਾਂ ਦਾ ਰੂਟ ਡਾਈਵਰਟ ਹੋਵੇਗਾ, ਜਦਕਿ 23 ਟ੍ਰੇਨਾਂ ਰੀ-ਸ਼ਡਿਊਲ ਰੈਗੂਲੇਸ਼ਨ ਵਿਚ ਰਹਿਣਗੀਆਂ। ਇਸੇ ਸਿਲਸਿਲੇ ਵਿਚ ਸ਼ਾਨ-ਏ-ਪੰਜਾਬ ਅਤੇ ਸ਼ਤਾਬਦੀ ਜਲੰਧਰ ਨਹੀਂ ਆਉਣਗੀਆਂ, ਸਗੋਂ ਇਨ੍ਹਾਂ ਨੂੰ ਲੁਧਿਆਣਾ ਅਤੇ ਫਗਵਾੜਾ ਤੋਂ ਚਲਾਇਆ ਜਾਵੇਗਾ।
ਪ੍ਰਭਾਵਿਤ ਹੋਣ ਵਾਲੀਆਂ 62 ਟ੍ਰੇਨਾਂ ਵਿਚੋਂ ਵਧੇਰੇ ਟ੍ਰੇਨਾਂ ਜਲੰਧਰ ਨਾਲ ਸਬੰਧਤ ਹਨ, ਜਿਸ ਕਾਰਨ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਯਾਤਰੀਆਂ ਨੂੰ ਵਧੇਰੇ ਪ੍ਰੇਸ਼ਾਨੀ ਹੋਵੇਗੀ। ਰੱਦ ਰਹਿਣ ਵਾਲੀਆਂ ਟ੍ਰੇਨਾਂ ਵਿਚੋਂ ਵਧੇਰੇ ਪੰਜਾਬ ਅੰਦਰ ਚੱਲਣ ਵਾਲੀਆਂ ਟ੍ਰੇਨਾਂ ਸ਼ਾਮਲ ਹਨ, ਜੋ ਕਿ ਕੈਂਟ ਸਟੇਸ਼ਨ ’ਤੇ ਡਿਵੈੱਲਪਮੈਂਟ ਕਾਰਜ ਕਾਰਨ ਸੰਚਾਲਿਤ ਨਹੀਂ ਪਾਉਣਗੀਆਂ। ਲਗਾਤਾਰ 9 ਅਕਤੂਬਰ ਤਕ ਰੱਦ ਰਹਿਣ ਵਾਲੀਆਂ ਟ੍ਰੇਨਾਂ ਵਿਚ 14505-14506 ਅੰਮ੍ਰਿਤਸਰ-ਨੰਗਲ ਡੈਮ, 0591-04591 ਲੁਧਿਆਣਾ-ਛੇਹਰਟਾ, 06971-06972 ,06973-06974 ਨਕੋਦਰ-ਜਲੰਧਰ, 04630-06983, 06984-06985 ਲੋਹੀਆਂ ਖਾਸ-ਲੁਧਿਆਣਾ, 04634-06965, 04169 ਫਿਰੋਜ਼ਪੁਰ-ਜਲੰਧਰ ਸਿਟੀ ਸ਼ਾਮਲ ਹਨ।
ਮੁੱਖ ਤੌਰ ’ਤੇ ਸ਼ਾਰਟ ਟਰਮੀਨੇਟ ਰਹਿਣ ਵਾਲੀਆਂ ਟ੍ਰੇਨਾਂ ਵਿਚ ਦਿੱਲੀ, ਕਾਨਪੁਰ ਸਮੇਤ ਅਹਿਮ ਸਟੇਸ਼ਨਾਂ ’ਤੇ ਜਾਣ ਵਾਲੀਆਂ ਟ੍ਰੇਨਾਂ ਸ਼ਾਮਲ ਹਨ। ਇਨ੍ਹਾਂ ਵਿਚ ਸਵਰਨ ਸ਼ਤਾਬਦੀ 12029-12031 ਤੈਅ ਸਮੇਂ ’ਤੇ ਦਿੱਲੀ ਤੋਂ ਚੱਲੇਗੀ ਪਰ ਫਗਵਾੜਾ ਤੋਂ ਅੱਗੇ ਨਹੀਂ ਆਵੇਗੀ, ਜਿਸ ਕਾਰਨ ਜਲੰਧਰ, ਬਿਆਸ ਅਤੇ ਅੰਮ੍ਰਿਤਸਰ ਦੇ ਯਾਤਰੀਆਂ ਨੂੰ ਦਿੱਕਤਾਂ ਉਠਾਉਣੀਆਂ ਪੈਣਗੀਆਂ। ਇਸੇ ਤਰ੍ਹਾਂ ਸ਼ਾਨ-ਏ-ਪੰਜਾਬ 12497 ਦਿੱਲੀ ਤੋਂ ਲੁਧਿਆਣਾ ਤਕ ਆਵੇਗੀ ਅਤੇ ਫਗਵਾੜਾ ਤੋਂ ਲੈ ਕੇ ਅੰਮ੍ਰਿਤਸਰ ਤਕ ਯਾਤਰੀਆਂ ਨੂੰ ਦਿੱਕਤਾਂ ਹੋਣਗੀਆਂ।
ਦੂਜੇ ਪਾਸੇ ਅੰਮ੍ਰਿਤਸਰ ਜਾਣ ਵਾਲੀ 15531, ਕਾਨਪੁਰ ਤੋਂ ਆਉ ਣ ਵਾਲੀ 22445 ਅਤੇ ਦਰਭੰਗਾ ਤੋਂ ਆਉਣ ਵਾਲੀ 22551 ਵੱਖ-ਵੱਖ ਦਿਨਾਂ ਲਈ ਸ਼ਾਰਟ ਟਰਮੀਨੇਟ ਰਹੇਗੀ। ਇਸੇ ਤਰ੍ਹਾਂ ਨਾਲ 12031-12032 ਫਗਵਾੜਾ ਤੋਂ ਤਿਆਰ ਹੋ ਕੇ ਚੱਲੇਗੀ, ਜਦੋਂ ਕਿ 15532, 22446 ਅਤੇ 22552 ਵੀ ਜਲੰਧਰ ਨਹੀਂ ਆਵੇਗੀ। ਇਸੇ ਸਿਲਸਿਲੇ ’ਚ ਅੱਜ ਵੱਖ-ਵੱਖ ਟ੍ਰੇਨਾਂ ਲੇਟ ਰਹੀਆਂ ਅਤੇ ਕਈ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਪੇਸ਼ ਆਈ।
ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...
ਦਿੱਲੀ, ਲੋਹੀਆਂ ਸਮੇਤ ਵੱਖ-ਵੱਖ ਟ੍ਰੇਨਾਂ ਜਲੰਧਰ ’ਚੋਂ ਨਹੀਂ ਲੰਘਣਗੀਆਂ
ਟ੍ਰੇਨਾਂ ਦੇ ਪ੍ਰਭਾਵਿਤ ਹੋਣ ਦੇ ਸਿਲਸਿਲੇ ਵਿਚ ਕਈ ਟ੍ਰੇਨਾਂ ਦੀ ਰਸਤੇ ਦੇ ਸਟੇਸ਼ਨਾਂ ’ਤੇ ਬ੍ਰੇਕ ਨਹੀਂ ਲੱਗੇਗੀ ਕਿਉਂਕਿ ਇਨ੍ਹਾਂ ਨੂੰ ਦੂਜੇ ਰੂਟਾਂ ਤੋਂ ਚਲਾਇਆ ਜਾ ਰਿਹਾ ਹੈ। ਇਨ੍ਹਾਂ ਵਿਚ ਨਵੀਂ ਦਿੱਲੀ ਤੋਂ ਲੋਹੀਆਂ ਖਾਸ ਜਾਣ ਵਾਲੀ 22579 ਜਲੰਧਰ ਦੇ ਰੂਟ ਤੋਂ ਨਹੀਂ ਆਵੇਗੀ। ਇਸ ਨੂੰ ਲੁਧਿਆਣਾ, ਫਿਲੌਰ ਅਤੇ ਨਕੋਦਰ ਰਸਤੇ ਲੋਹੀਆਂ ਭੇਜਿਆ ਜਾਵੇਗਾ। ਅੰਮ੍ਰਿਤਸਰ ਜਾਣ ਵਾਲੀ 15707 ਨੂੰ 7 ਅਕਤੂਬਰ ਤਕ ਲਈ ਫਗਵਾੜਾ ਨਹੀਂ ਰੋਕਿਆ ਜਾਵੇਗਾ। ਇਸ ਨੂੰ ਲੁਧਿਆਣਾ, ਫਿਲੌਰ ਤੇ ਨਕੋਦਰ ਰਸਤੇ ਜਲੰਧਰ ਲਿਆਂਦਾ ਜਾਵੇਗਾ।
ਕੈਂਟ ਨਹੀਂ ਰੁਕਣਗੀਆਂ ਵੈਸ਼ਨੋ ਦੇਵੀ ਵਾਲੀਆਂ ਟ੍ਰੇਨਾਂ
ਇਸੇ ਸਿਲਸਿਲੇ ਵਿਚ ਵੈਸ਼ਨੋ ਦੇਵੀ ਜਾਣ ਵਾਲੀਆਂ ਕਈ ਟ੍ਰੇਨਾਂ ਨੂੰ ਕੈਂਟ ਨਹੀਂ ਰੋਕਿਆ ਜਾਵੇਗਾ। ਇਨ੍ਹਾਂ ਨੂੰ ਲੁਧਿਆਣਾ, ਫਿਲੌਰ, ਨਕੋਦਰ, ਲੋਹੀਆਂ ਅਤੇ ਕਪੂਰਥਲਾ ਰਸਤੇ ਜਲੰਧਰ ਸਿਟੀ ਸਟੇਸ਼ਨ ਤੋਂ ਚਲਾਇਆ ਜਾਵੇਗਾ। ਇਨ੍ਹਾਂ ਵਿਚ ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919, ਮੁੰਬਈ ਤੋਂ ਜਾਣ ਵਾਲੀ 12471, ਜਾਮਨਗਰ ਜਾਣ ਵਾਲੀ 12477, ਹਾਪਾ ਵਾਲੀ 12475, ਗਾਂਧੀ ਧਾਮ 12473, 22318 ਜੰਮੂਤਸਵੀ, 09321, 12483, 19611, 04654, 04652 ਆਦਿ ਟ੍ਰੇਨਾਂ ਸ਼ਾਮਲ ਹਨ।
ਟ੍ਰੇਨਾਂ ਦੇ ਸਬੰਧ ਵਿਚ ਜਾਣਕਾਰੀ ਲੈ ਕੇ ਨਿਕਲਣ ਯਾਤਰੀ
ਯਾਤਰੀਆਂ ਨੂੰ ਆਪਣੇ ਰੂਟਾਂ ਦੀਆਂ ਟ੍ਰੇਨਾਂ ਬਾਰੇ ਜਾਣਕਾਰੀ ਲੈ ਕੇ ਹੀ ਯਾਤਰਾ ਲਈ ਨਿਕਲਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਦੇ ਲਈ ਯਾਤਰੀ ਆਨਲਾਈਨ ਜਾਂ ਨੇੜਲੇ ਸਟੇਸ਼ਨ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ, ਇਸ ਨਾਲ ਉਨ੍ਹਾਂ ਨੂੰ ਸਹੂਲਤ ਰਹੇਗੀ। ਕਈ ਵਾਰ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੁੰਦਾ ਹੈ ਜਾਂ ਰਸਤਾ ਬਦਲ ਗਿਆ ਹੁੰਦਾ ਹੈ, ਜਿਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਯਾਤਰੀਆਂ ਨੂੰ ਦਿੱਕਤ ਪੇਸ਼ ਆਉਂਦੀ ਹੈ।
ਇਹ ਵੀ ਪੜ੍ਹੋੋ- ਸਹੁਰੇ ਜ਼ਮੀਨ ਵੇਚਣ ਲਈ ਮਜਬੂਰ ਕਰ ਕੇ ਮੰਗਦੇ ਸੀ ਪੈਸੇ, ਅੱਕ ਕੇ ਨੌਜਵਾਨ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e