ਨਿੱਜੀ ਰੰਜਿਸ਼ ਕਾਰਣ ਵਿਅਕਤੀ ਨੂੰ ਅਗਵਾ ਕਰ ਕੇ ਕੀਤੀ ਕੁੱਟ-ਮਾਰ

07/24/2019 1:46:29 AM

ਕਪੂਰਥਲਾ, (ਭੂਸ਼ਣ)- ਨਿੱਜੀ ਰੰਜਿਸ਼ ਕਾਰਣ ਇਕ ਸਾਜ਼ਿਸ਼ ਤਹਿਤ ਰੇਤਾ ਮੰਗਵਾਉਣ ਦੇ ਬਹਾਨੇ 10-15 ਮੁਲਜ਼ਮਾਂ ਨੇ ਇਕ ਵਿਅਕਤੀ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਅਗਵਾ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਜਦੋਂ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕੀਤੀ ਤਾਂ ਮੁਲਜ਼ਮ ਅਗਵਾ ਕੀਤੇ ਵਿਅਕਤੀ ਨੂੰ ਛੱਡ ਕੇ ਫਰਾਰ ਹੋ ਗਏ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪਾਮਾਰੀ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਦਲਬੀਰ ਸਿੰਘ ਉਰਫ ਪੱਪੂ ਵਾਸੀ ਪਿੰਡ ਨਵਾਂ ਪਿੰਡ ਭੱਠੇ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਮੋਟਰਸਾਈਕਲ ਮਕੈਨਿਕ ਹੈ ਅਤੇ ਉਸ ਦਾ ਪਿਤਾ ਦਲਬੀਰ ਸਿੰਘ ਉਰਫ ਪੱਪੂ ਰੇਤ ਦਾ ਕੰਮ ਕਰਦਾ ਹੈ। ਉਸ ਦੇ ਪਿੰਡ ਨਾਲ ਸਬੰਧਤ ਸਲਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਗਜਨ ਸਿੰਘ ਜਿਸ ਦਾ ਆਪਣੀ ਪਤਨੀ ਨਾਲ ਅਕਸਰ ਲਡ਼ਾਈ-ਝਗਡ਼ਾ ਚੱਲਦਾ ਰਹਿੰਦਾ ਹੈ ਅਤੇ ਉਹ ਆਪਣੀ ਪਤਨੀ ਦੇ ਨਾਲ ਕੁੱਟ-ਮਾਰ ਕਰਦਾ ਸੀ ਉਸ ਦਾ ਪਿਤਾ ਅਕਸਰ ਸਲਿੰਦਰ ਸਿੰਘ ਉਰਫ ਸ਼ਿੰਦਾ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਪਰ ਇਸ ਕਾਰਨ ਸ਼ਿੰਦਾ ਉਸ ਦੇ ਪਿਤਾ ਨਾਲ ਹੀ ਝਗਡ਼ਾ ਕਰਦਾ ਸੀ ਜਿਸ ਦੀ ਰੰਜਿਸ਼ ਵਿਚ ਸ਼ਿੰਦੇ ਨੇ ਸੁਖਜੀਤ ਸਿੰਘ ਉਰਫ ਸੁੱਖਾ ਪੁੱਤਰ ਜਸਬੀਰ ਸਿੰਘ ਵਾਸੀ ਦਸਮੇਸ਼ ਨਗਰ ਕਪੂਰਥਲਾ ਅਤੇ ਸ਼ਿਵਮ ਸ਼ਰਮਾ ਉਰਫ ਸ਼ਿਬੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਸੰਤਪੁਰਾ ਨਾਲ ਮਿਲ ਕੇ ਇਕ ਸਾਜ਼ਿਸ਼ ਤਹਿਤ ਉਸ ਦੇ ਪਿਤਾ ਨੂੰ ਰੇਤ ਦੀ ਟਰੈਕਟਰ-ਟਰਾਲੀ ਲੈ ਕੇ ਆਉਣ ਨੂੰ ਕਿਹਾ ਜਦੋਂ ਉਸ ਦਾ ਪਿਤਾ ਦੱਸੇ ਗਏ ਪਤੇ ’ਤੇ ਰੇਤ ਦੀ ਟਰੈਕਟਰ-ਟਰਾਲੀ ਲੈ ਕੇ ਪਹੁੰਚਿਆ ਤਾਂ ਮਹੱਲਾ ਸੰਤਪੁਰਾ ਦੇ ਨਜ਼ਦੀਕ ਉਸ ਦੇ ਪਿਤਾ ਦਾ ਪਿੱਛਾ ਕਰ ਰਹੇ ਸਵਿਫਟ ਕਾਰ ਅਤੇ 5-7 ਮੋਟਰਸਾਈਕਲ ਸਵਾਰ 10-15 ਮੁਲਜ਼ਮਾਂ ਨੇ ਟਰੈਕਟਰ-ਟਰਾਲੀ ਨੂੰ ਜ਼ਬਰਦਸਤੀ ਰੋਕ ਲਿਆ ਅਤੇ ਉਸ ਦੇ ਪਿਤਾ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਸਾਰੇ ਮੁਲਜ਼ਮ ਸਲਿੰਦਰ ਸਿੰਘ ਉਰਫ ਸ਼ਿੰਦਾ, ਸੁਖਜੀਤ ਸਿੰਘ ਉਰਫ ਸੁੱਖਾ ਅਤੇ ਸ਼ਿਵ ਸ਼ਰਮਾ ਉਰਫ ਸ਼ਿਬੂ ਨਾਲ ਉਸ ਦੇ ਪਿਤਾ ਨੂੰ ਅਗਵਾ ਕਰ ਕੇ ਕਿਸੇ ਅਣਪਛਾਤੀ ਥਾਂ ’ਤੇ ਲੈ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ-ਡਵੀਜ਼ਨ ਹਰਿੰਦਰ ਸਿੰਘ ਗਿੱਲ ਅਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਪਰਮਜੀਤ ਸਿੰਘ ਨੇ ਮੌਕੇ ’ਤੇ ਪਹੁੰੰਚ ਕੇੇ ਸ਼ਿਕਾਇਤਕਰਤਾ ਲਵਪ੍ਰੀਤ ਦੇ ਬਿਆਨ ਲਏ ਅਤੇ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪਾਮਾਰੀ ਦਾ ਦੌਰ ਤੇਜ਼ ਕਰ ਦਿੱਤਾ ਜਿਸ ’ਤੇ ਪੁਲਸ ਦਾ ਦਬਾਅ ਵੇਖ ਕੇ ਮੁਲਜ਼ਮ ਦਲਬੀਰ ਸਿੰਘ ਉਰਫ ਪੱਪੂ ਨੂੰ ਸ਼ਹਿਰ ਵਿਚ ਛੱਡ ਕੇ ਫਰਾਰ ਹੋ ਗਏ। ਫਰਾਰ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪਾਮਾਰੀ ਜਾਰੀ ਹੈ।


Bharat Thapa

Content Editor

Related News