ਪਾਕਿਸਤਾਨ : ਅਗਵਾ ਕੀਤੇ ਗਏ ਜੱਜ ਨੂੰ ਕੀਤਾ ਗਿਆ ਰਿਹਾਅ
Monday, Apr 29, 2024 - 06:58 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕੀਤੇ ਗਏ ਇਕ ਜ਼ਿਲਾ ਅਤੇ ਸੈਸ਼ਨ ਜੱਜ ਨੂੰ ਕੈਦ ਤੋਂ ਰਿਹਾਅ ਕਰ ਦਿੱਤਾ ਗਿਆ। ਖੈਬਰ ਪਖਤੂਨਖਵਾ ਸਰਕਾਰ (ਕੇ.ਪੀ.ਕੇ) ਦੇ ਬੁਲਾਰੇ ਬੈਰਿਸਟਰ ਸੈਫ ਨੇ ਸੋਮਵਾਰ ਤੜਕੇ ਇਹ ਜਾਣਕਾਰੀ ਦਿੱਤੀ। ਜੱਜ ਨੂੰ 27 ਅਪ੍ਰੈਲ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਟੈਂਕ ਅਤੇ ਡੇਰਾ ਇਸਮਾਈਲ (ਡੀਆਈ) ਖਾਨ ਜ਼ਿਲ੍ਹਿਆਂ ਨੇੜਿਓਂ ਅਗਵਾ ਕਰ ਲਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਸਕਾਟਲੈਂਡ ਦੇ ਪਹਿਲੇ ਮੰਤਰੀ ਹਮਜ਼ਾ ਯੂਸਫ ਨੇ ਦਿੱਤਾ ਅਸਤੀਫ਼ਾ
ਜੱਜ ਦੀ ਗੱਡੀ ਦੇ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮੌਕੇ ਤੋਂ ਗੱਡੀ ਵੀ ਬਰਾਮਦ ਕਰ ਲਈ ਗਈ। ਕੇ.ਪੀ.ਕੇ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਕਿਹਾ ਕਿ ਜੱਜ ਨੂੰ ਬਿਨਾਂ ਸ਼ਰਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਸੁਰੱਖਿਅਤ ਘਰ ਪਹੁੰਚ ਗਏ ਹਨ। ਬੈਰਿਸਟਰ ਸੈਫ ਨੇ ਕਿਹਾ ਕਿ ਕੇਪੀਕੇ ਸਰਕਾਰ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਅੱਤਵਾਦ ਖਿਲਾਫ ਸਫਲਤਾਪੂਰਵਕ ਲੜ ਰਹੀ ਹੈ। ਪੁਲਸ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਜੱਜ ਦੇ ਅਗਵਾ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।