ਘਰੇਲੂ ਲੜਾਈ ਨੇ ਧਾਰਿਆ ਖ਼ੂਨੀ ਰੂਪ! ਵਿਅਕਤੀ ਨੇ ਪਤਨੀ ਤੇ ਸਾਲੇ ਨੂੰ ਪੇਚਕੱਸ ਮਾਰ ਕੇ ਉਤਾਰਿਆ ਮੌਤ ਦੇ ਘਾਟ

Thursday, Apr 18, 2024 - 11:29 AM (IST)

ਘਰੇਲੂ ਲੜਾਈ ਨੇ ਧਾਰਿਆ ਖ਼ੂਨੀ ਰੂਪ! ਵਿਅਕਤੀ ਨੇ ਪਤਨੀ ਤੇ ਸਾਲੇ ਨੂੰ ਪੇਚਕੱਸ ਮਾਰ ਕੇ ਉਤਾਰਿਆ ਮੌਤ ਦੇ ਘਾਟ

ਨਵੀਂ ਦਿੱਲੀ (ਭਾਸ਼ਾ)– ਪੂਰਬੀ ਦਿੱਲੀ ਦੇ ਸ਼ਕਰਪੁਰ ਇਲਾਕੇ ’ਚ ਇਕ ਵਿਅਕਤੀ ਨੇ ਪੇਚਕੱਸ ਨਾਲ ਹਮਲਾ ਕਰ ਕੇ ਪਤਨੀ ਤੇ ਉਸ ਦੇ ਭਰਾ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਇਕ ਸਕੂਲ ’ਚ ਅਧਿਆਪਕਾ ਕਮਲੇਸ਼ ਹੋਲਕਰ (29) ਤੇ ਰਾਮ ਪ੍ਰਤਾਪ ਸਿੰਘ (18) ਬੁੱਧਵਾਰ ਸਵੇਰੇ ਸ਼ਕਰਪੁਰ ਦੀ ਇਕ ਰਿਹਾਇਸ਼ੀ ਬਿਲਡਿੰਗ ਦੀ ਦੂਜੀ ਮੰਜ਼ਿਲ ’ਤੇ ਖੂਨ ਨਾਲ ਲੱਥਪੱਥ ਹਾਲਤ ’ਚ ਮਿਲੇ।

ਇਹ ਖ਼ਬਰ ਵੀ ਪੜ੍ਹੋ - ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ! ਨੌਜਵਾਨ ਦੀ ਹੋਈ ਦਰਦਨਾਕ ਮੌਤ

ਪੁਲਸ ਮੁਤਾਬਕ ਪਹਿਲੀ ਨਜ਼ਰੇ ਜਾਪਦਾ ਹੈ ਕਿ ਕਮਲੇਸ਼ ਤੇ ਉਸ ਦੇ ਪਤੀ ਸ਼੍ਰੇਯਾਂਸ ਕੁਮਾਰ ਪਾਲ ਵਿਚਾਲੇ ਮੰਗਲਵਾਰ ਰਾਤ ਨੂੰ ਕਿਸੇ ਗੱਲ ’ਤੇ ਬਹਿਸ ਹੋਈ ਹੋਵੇਗੀ, ਜਿਸ ਤੋਂ ਬਾਅਦ ਮੁਲਜ਼ਮ ਨੇ ਔਰਤ ਤੇ ਉਸ ਦੇ ਭਰਾ ਦੀ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿੰਘ, ਜੋੜੇ ਦੇ 2 ਸਾਲਾ ਬੇਟੇ ਦਾ ਜਨਮ ਦਿਨ ਮਨਾਉਣ ਲਈ ਉੱਤਰ ਪ੍ਰਦੇਸ਼ ਤੋਂ ਇੱਥੇ ਆਇਆ ਸੀ। ਪਾਲ ਸਵੇਰ ਵੇਲੇ ਲਾਪਤਾ ਸੀ ਪਰ ਬਾਅਦ ’ਚ ਜਾਂਚ ਵਿਚ ਸ਼ਾਮਲ ਹੋ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anuradha

Content Editor

Related News