ਕਰਿਆਨਾ ਤੇ ਜਨਰਲ ਸਟੋਰ ’ਚ ਲੱਗੀ ਭਿਆਨਕ ਅੱਗ, 15 ਲੱਖ ਤੋਂ ਵੱਧ ਦਾ ਨੁਕਸਾਨ
Sunday, Jan 07, 2024 - 01:18 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਸਥਿਤ ਅੱਡਾ ਕਾਹਨਪੁਰ ਖ਼ੂਹੀ ਵਿਖੇ ਇਕ ਕਰਿਆਨਾ ਅਤੇ ਜਨਰਲ ਸਟੋਰ ’ਚ ਬੀਤੀ ਅੱਧੀ ਰਾਤ ਨੂੰ ਅਚਾਨਕ ਲੱਗੀ ਭਿਆਨਕ ਅੱਗ ਨਾਲ ਸਮੁੱਚਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਅਗਜਨੀ ਦੀ ਘਟਨਾ ਦੌਰਾਨ ਦੁਕਾਨ ਮਾਲਕ ਦਾ ਕਰੀਬ 15 ਲੱਖ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋ ਗਿਆ। ਹਾਦਸੇ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀਆਂ ਨਗਰ ਕੌਂਸਲ ਨੰਗਲ ਅਤੇ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਨੂਰਪੁਰਬੇਦੀ ਦੀਆਂ 2 ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੈਂਸੜਾ ਦਾ ਕਾਹਨਪੁਰ ਖ਼ੂਹੀ ਅੱਡੇ ’ਤੇ ਕਰਿਆਨਾ ਸਟੋਰ ਚਲਾਉਂਦੇ ਬਲਦੇਵ ਸਿੰਘ ਢਿੱਲੋਂ ਪੁੱਤਰ ਰਾਜੂ ਰਾਮ ਰੈਂਸੜਾ ਦੇਰ ਰਾਤ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਮਗਰ ਇਸ ਤੋਂ ਬਾਅਦ ਸਵੇਰੇ ਕਰੀਬ 3 ਕੁ ਵਜੇ ਨਜ਼ਦੀਕ ਹੀ ਢਾਬਾ ਚਲਾਉਂਦੇ ਦੀਪਕ ਰਾਣਾ ਨੇ ਜਦੋਂ ਉਕਤ ਕਰਿਆਨਾ ਸਟੋਰ ’ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਤਾਂ ਉਸ ਨੇ ਤੁਰੰਤ ਦੁਕਾਨ ਮਾਲਿਕ ਬਲਦੇਵ ਸਿੰਘ ਢਿੱਲੋਂ ਨੂੰ ਇਸਦੀ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ। ਕੁਝ ਸਮੇਂ ਬਾਅਦ ਪਹੁੰਚੇ ਦੁਕਾਨ ਮਾਲਕ, ਆਸ-ਪਾਸ ਦੇ ਲੋਕਾਂ ਅਤੇ ਨਜ਼ਦੀਕੀ ਪੁਲਸ ਚੌਂਕੀ ਕਲਵਾਂ ਦੇ ਪੁਲਸ ਮੁਲਾਜ਼ਮਾਂ ਨੇ ਮਿਲ ਕੇ ਅੱਗ ਬੁਝਾਉਣ ਦਾ ਯਤਨ ਕੀਤਾ। ਇਸ ਤੋਂ ਕੁਝ ਸਮੇਂ ਬਾਅਦ ਨਗਰ ਕੌਂਸਲ ਨੰਗਲ ਅਤੇ ਥਾਨਾ ਨੂਰਪੁਰਬੇਦੀ ਵਿਖੇ ਸਥਿਤ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਤੋਂ ਪਹੁੰਚੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਉਪਰੰਤ ਅੱਗ ’ਤੇ ਕਾਬੂ ਪਾਇਆ। ਮਗਰ ਇਸ ਦੌਰਾਨ ਅੱਗ ਦੀ ਲਪੇਟ ’ਚ ਆਉਣ ਅਤੇ ਧੂੰਏਂ ਨਾਲ ਉਕਤ ਕਰਿਆਨਾ ਅਤੇ ਜਨਰਲ ਸਟੋਰ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ : ਹੈਰਾਨ ਕਰਦੇ ਅੰਕੜੇ, ਬਾਰਡਰ ਰਾਹੀਂ ਮੈਕਸੀਕੋ ਤੋਂ ਅਮਰੀਕਾ ਜਾਣ ਦੌਰਾਨ 1 ਸਾਲ ’ਚ ਫੜੇ 96917 ਭਾਰਤੀ ਨਾਗਰਿਕ
ਦੁਕਾਨ ਮਾਲਕ ਬਲਦੇਵ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਮੂਹਰਲੇ ਹਿੱਸੇ ’ਚ ਲੋਹੇ ਦੀਆਂ ਚਾਦਰਾਂ ਪਾਈਆਂ ਹੋਈਆਂ ਸਨ। ਜਦਕਿ ਪਿੱਛਲੇ ਹਿੱਸੇ ’ਚ ਲੈਂਟਰ ਪਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਅਗਲੇ ਹਿੱਸੇ ਜਿੱਥੇ ਲੋਹੇ ਦੀਆਂ ਚਾਦਰਾਂ ਪਾਈਆਂ ਹੋਈਆਂ ਸਨ, ਤੋਂ ਦੁਕਾਨ ’ਚ ਅੱਗ ਦਾਖ਼ਲ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੀ ਵੀ ਪਾਸਿਓਂ ਸ਼ਾਰਟ ਸਰਕਟ ਨਜ਼ਰ ਨਹੀਂ ਆਉਂਦਾ ਹੈ ਅਤੇ ਇਹ ਅੱਗ ਕਿਵੇਂ ਲੱਗੀ ਹੈ ਜਾਂਚ ਦਾ ਵਿਸ਼ਾ ਹੈ। ਜਿਸ ਸਬੰਧੀ ਪੁਲਸ ਚੌਂਕੀ ਕਲਵਾਂ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਵੀ ਦੁਕਾਨ ਦੇ ਨੁਕਸਾਨ ਦਾ ਜਾਇਜਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਗਜਨੀ ਦੀ ਘਟਨਾ ਦੌਰਾਨ ਦੁਕਾਨ ’ਚ ਲੱਗਾ ਏ. ਸੀ., ਸੀ. ਸੀ. ਟੀ. ਵੀ. ਕੈਮਰੇ, ਫਰਿੱਜ, ਸਮੇਤ ਸਮੁੱਚੇ ਕਰਿਆਨੇ ਅਤੇ ਜਨਰਲ ਸਟੋਰ ਸਹਿਤ ਹੋਰ ਸਮਾਨ ਅੱਗ ਅਤੇ ਧੂੰਏਂ ਦੀ ਭੇਂਟ ਚੜ੍ਹ ਕੇ ਨੁਕਸਾਨਿਆ ਗਿਆ ਹੈ। ਇਸ ਘਟਨਾ ਦੌਰਾਨ ਉਨ੍ਹਾਂ ਦਾ ਕਰੀਬ 15 ਲੱਖ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਉਕਤ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਬਿਜਲੀ ਡਿਫ਼ਾਲਟਰਾਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਸਮਾਰਟ ਮੀਟਰ ਲੱਗਣ ਦੇ ਨਾਲ ਹੋ ਰਹੀ ਇਹ ਕਾਰਵਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।