ਨਗਰ ਨਿਗਮ ਚੋਣਾਂ: 15 ਸੀਟਾਂ ''ਤੇ ਹੀ ਲੱਗਿਆ ਕਰੋੜਾਂ ਦਾ ਸੱਟਾ! West ਹਲਕੇ ਦੀ ਸੀਟ ''ਤੇ ਟਿਕੀਆਂ ਨਜ਼ਰਾਂ

Saturday, Dec 21, 2024 - 08:36 AM (IST)

ਨਗਰ ਨਿਗਮ ਚੋਣਾਂ: 15 ਸੀਟਾਂ ''ਤੇ ਹੀ ਲੱਗਿਆ ਕਰੋੜਾਂ ਦਾ ਸੱਟਾ! West ਹਲਕੇ ਦੀ ਸੀਟ ''ਤੇ ਟਿਕੀਆਂ ਨਜ਼ਰਾਂ

ਜਲੰਧਰ (ਖੁਰਾਣਾ)– ਅੱਜ ਹੋ ਰਹੀਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸੱਟਾ ਬਾਜ਼ਾਰ ਕਾਫੀ ਗਰਮ ਹੈ ਅਤੇ ਵੱਖ-ਵੱਖ ਵਾਰਡਾਂ ਵਿਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਸ਼ਰਤਾਂ ਲਾਉਣ ਦਾ ਸਿਲਸਿਲਾ ਜਾਰੀ ਹੈ। ਸੱਟਾ ਬਾਜ਼ਾਰ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਜਲੰਧਰ ਸ਼ਹਿਰ ਦੀਆਂ 15 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਹੌਟ ਮੰਨਿਆ ਜਾ ਰਿਹਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਨ੍ਹਾਂ ਸੀਟਾਂ ’ਤੇ ਧੁਰੰਦਰ, ਮੰਨੇ-ਪ੍ਰਮੰਨੇ ਜਾਂ ਕੰਟਰੋਵਰਸ਼ੀਅਲ (ਵਿਵਾਦਿਤ) ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ

ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਸ ਵਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਹੀ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਕਈ ਉਮੀਦਵਾਰ ਵੀ ਆਪਣੀ ਜਿੱਤ ਪ੍ਰਤੀ ਕਾਫੀ ਆਸਵੰਦ ਹਨ। ਸੱਟਾ ਬਾਜ਼ਾਰ ਦੀ ਨਜ਼ਰ ਵਿਚ ਸ਼ਹਿਰ ਦੀਆਂ 85 ਸੀਟਾਂ ਵਿਚੋਂ ਜਿਹੜੀਆਂ 15 ਹੌਟ ਮੰਨੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚੋਂ 3-4 ਨੂੰ ਛੱਡ ਕੇ ਬਾਕੀ ਸੀਟਾਂ ’ਤੇ ‘ਆਪ’ ਅਤੇ ਕਾਂਗਰਸ ਦੇ ਵਿਚਕਾਰ ਸਿੱਧਾ ਮੁਕਾਬਲਾ ਹੈ। 2 ਸੀਟਾਂ ਅਜਿਹੀਆਂ ਹਨ, ਜਿਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਿੱਧੇ ਮੁਕਾਬਲੇ ਵਿਚ ਹਨ।

ਕੁਝ ਸੀਟਾਂ ਤਾਂ ਅਜਿਹੀਆਂ ਹਨ, ਜਿਥੇ ਦੋਹਾਂ ਪ੍ਰਮੁੱਖ ਉਮੀਦਵਾਰਾਂ ਨੂੰ 50-50 ਪੈਸੇ ਦਾ ਭਾਅ ਦਿੱਤਾ ਜਾ ਰਿਹਾ ਹੈ, ਭਾਵ ਸੱਟਾ ਬਾਜ਼ਾਰ ਮੁਲਾਂਕਣ ਨਹੀਂ ਕਰ ਪਾ ਰਿਹਾ ਕਿ ਆਖਿਰ ਜਿੱਤ ਕਿਸ ਦੀ ਹੋਵੇਗੀ। ਸੱਟਾ ਬਾਜ਼ਾਰ ਵੱਲੋਂ ਹਰ ਉਮੀਦਵਾਰ ਦਾ ਵੱਖ-ਵੱਖ ਭਾਅ ਕੱਢਿਆ ਗਿਆ ਹੈ।

ਹਾਊਸ ਕਿਸ ਪਾਰਟੀ ਦਾ ਬਣੇਗਾ, ਇਸ ਨੂੰ ਲੈ ਕੇ ਵੀ ਲੱਗਾ ਹੋਇਆ ਹੈ ਸੱਟਾ

ਨਿਗਮ ਚੋਣਾਂ ’ਤੇ ਸੱਟਾ ਲਾਉਣ ਵਾਲਿਆਂ ਨੇ ਜਿਥੇ ਵੱਖ-ਵੱਖ ਵਾਰਡਾਂ ਵਿਚ ਉਮੀਦਵਾਰਾਂ ਦੀ ਜਿੱਤ ’ਤੇ ਸੱਟਾ ਲਾਇਆ ਹੋਇਆ ਹੈ, ਉਥੇ ਹੀ ਇਸ ਗੱਲ ਨੂੰ ਲੈ ਕੇ ਵੀ ਕਮਿਟਮੈਂਟ ਹੋ ਰਹੀ ਹੈ ਕਿ ਆਖਿਰ 21 ਦਸੰਬਰ ਦੀ ਸ਼ਾਮ ਕਿਸ ਪਾਰਟੀ ਦਾ ਕੌਂਸਲਰ ਹਾਊਸ ਬਣੇਗਾ ਅਤੇ ਕਿਹੜੀ ਪਾਰਟੀ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਵਿਚ ਕਾਮਯਾਬ ਰਹਿੰਦੀ ਹੈ। ਇਸ ਮੁਲਾਂਕਣ ਨੂੰ ਲੈ ਕੇ ਵਧੇਰੇ ਸੱਟੇਬਾਜ਼ ਇਕਮਤ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਲਿਆਂਦਾ ਗਿਆ ਪੰਜਾਬ

ਪੱਛਮੀ ਦੀ ਇਕ ਸੀਟ ਸਭ ਤੋਂ ਜ਼ਿਆਦਾ ਹੌਟ

ਸੱਟੇਬਾਜ਼ਾਂ ਦੀ ਨਜ਼ਰ ਵਿਚ ਭਾਵੇਂ ਜਲੰਧਰ ਨਗਰ ਨਿਗਮ ਦੇ 15 ਵਾਰਡ ਹੌਟ ਸੀਟਸ ਮੰਨੇ ਜਾ ਰਹੇ ਹਨ ਪਰ ਪੱਛਮੀ ਵਿਧਾਨ ਸਭਾ ਹਲਕੇ ਦੀ ਇਕ ਸੀਟ ਸਭ ਤੋਂ ਜ਼ਿਆਦਾ ਚਰਚਿਤ, ਸਰਗਰਮ ਅਤੇ ਹਾਟ ਕਹੀ ਜਾ ਰਹੀ ਹੈ। ਇਸ ਹਾਟ ਸੀਟ ’ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਕਾਰ ਸਿੱਧਾ ਮੁਕਾਬਲਾ ਹੈ ਪਰ ਕਾਂਗਰਸ ਪਾਰਟੀ ਦਾ ਉਮੀਦਵਾਰ ਵੀ ਆਪਣੀ ਭੂਮਿਕਾ ਅਦਾ ਕਰ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਜਿਸ ਉਮੀਦਵਾਰਾਂ ਦੀਆਂ ਵੋਟਾਂ ਕਾਂਗਰਸੀ ਉਮੀਦਵਾਰ ਵੱਲੋਂ ਕੱਟੀਆਂ ਜਾਣਗੀਆਂ, ਇਸ ਦਾ ਸਿੱਧਾ ਫਾਇਦਾ ਦੂਜੇ ਉਮੀਦਵਾਰ ਨੂੰ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰਡ ਵਿਚ ਸ਼ਕਤੀ ਪ੍ਰਦਰਸ਼ਨ ਦੀ ਨੌਬਤ ਵੀ ਆ ਸਕਦੀ ਹੈ। ਸ਼ਹਿਰ ਵਿਚ ਸਭ ਤੋਂ ਜ਼ਿਆਦਾ ਸੱਟਾ ਵੀ ਇਸੇ ਸੀਟ ’ਤੇ ਲੱਗਾ ਹੋਇਆ ਹੈ। ਕਹਿਣ ਵਾਲਿਆਂ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਸ਼ਹਿਰ ਵਿਚ ਸੱਟਾ ਲਾਉਣ ਵਾਲੇ ਵਧੇਰੇ ਸ਼ਖਸ ਇਸੇ ਵਾਰਡ ਦੇ ਨਿਵਾਸੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News