ਸੈਂਟਰਲ ਬੈਂਕ ਮੁਕੇਰੀਆਂ ਦੇ ATM ਨੂੰ ਲੱਗੀ ਅੱਗ

Sunday, Sep 22, 2024 - 11:39 AM (IST)

ਮੁਕੇਰੀਆਂ (ਨਾਗਲਾ)- ਸੈਂਟਰਲ ਬੈਂਕ ਦੀ ਸ਼ਾਖਾ ਮੁਕੇਰੀਆਂ ਦੇ ਗੇਟ ਨੇੜੇ ਸਥਿਤ ਏ. ਟੀ. ਐੱਮ. ਨੂੰ ਅਚਾਨਕ ਅੱਗ ਲੱਗ ਗਈ। ਖ਼ੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਜਦੋਂ ਏ. ਟੀ. ਐੱਮ. ਨੂੰ ਅੱਗ ਲੱਗੀ ਤਾਂ ਮਰਚੈਂਟ ਨੇਵੀ ਵਿਚ ਫਾਇਰ ਫਾਈਟਰ ਦੇ ਰੂਪ ਵਿਚ ਤਾਇਨਾਤ ਸੌਰਭ ਪੁੱਤਰ ਵਿਜੇਪਾਲ ਵਾਸੀ ਜਲਾਲਾ (ਮੁਕੇਰੀਆਂ) ਬੈਂਕ ਦੇ ਅੰਦਰ ਮੌਜੂਦ ਸੀ। ਜੋ ਛੁੱਟੀ ’ਤੇ ਘਰ ਆਇਆ ਸੀ ਅਤੇ ਪੈਸੇ ਕਢਵਾਉਣ ਲਈ ਬੈਂਕ ਆਇਆ ਹੋਇਆ ਸੀ। ਸੌਰਵ ਨੇ ਤੁਰੰਤ ਮੌਕਾ ਸੰਭਾਲਦੇ ਹੋਏ ਬੈਂਕ ਦੇ ਅੰਦਰ ਪਏ ਫਾਇਰ ਸੇਫਟੀ ਸਿਲੰਡਰ ਨੂੰ ਚੁੱਕਿਆ ਅਤੇ ਏ. ਟੀ. ਐੱਮ. ’ਚ ਲੱਗੀ ਅੱਗ ਨੂੰ ਬੁਝਾਉਣ ਲੱਗ ਪਿਆ। ਜਿਸ ਦਾ ਸਹਿਯੋਗ ਬੈਂਕ ਵਿੱਚ ਸੁਰੱਖਿਆ ਗਾਰਡ ਦੇ ਤੌਰ ’ਤੇ ਮੌਜੂਦ ਮੁਲਾਜ਼ਮ ਜਗਜੀਤ ਸਿੰਘ ਤੋਂ ਇਲਾਵਾ ਰਜਿੰਦਰ ਕੁਮਾਰ ਅਤੇ ਹੋਰ ਸਟਾਫ਼ ਮੈਂਬਰਾਂ ਨੇ ਦਿੱਤਾ।

ਇਹ ਵੀ ਪੜ੍ਹੋ- ANTF ਵੱਲੋਂ ਨਸ਼ਾ ਸਮੱਗਲਿੰਗ ਸਿੰਡੀਕੇਟ ਦਾ ਪਰਦਾਫ਼ਾਸ਼, ਹਥਿਆਰ ਤੇ ਡਰੱਗ ਮਨੀ ਸਮੇਤ 10 ਗ੍ਰਿਫ਼ਤਾਰ

ਇਸ ਦੌਰਾਨ ਦਸੂਹਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਪਰ ਉਦੋਂ ਤੱਕ ਫਾਇਰ ਫਾਈਟਰ ਸੌਰਵ ਦੀ ਮਦਦ ਨਾਲ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਸੀ। ਬ੍ਰਾਂਚ ਮੈਨੇਜਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਵੇਰ ਦੇ ਰਿਕਾਰਡ ਅਨੁਸਾਰ ਬੈਂਕ ਦੇ ਏ. ਟੀ. ਐੱਮ. ਵਿਚ 4 ਲੱਖ 27 ਹਜ਼ਾਰ ਰੁਪਏ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਪੈਸਿਆਂ ਵਾਲੇ ਡੱਬੇ ਨੂੰ ਅੱਗ ਨਹੀਂ ਲੱਗੀ ਪਰ ਅੰਦਰ ਪਏ ਪੈਸਿਆਂ ਦੀ ਹਾਲਤ ਠੀਕ ਹੈ ਜਾਂ ਨਹੀਂ ਇਹ ਤਾਂ ਬਾਕਸ ਖੁੱਲ੍ਹਣ ਤੋਂ ਬਾਅਦ ਹੀ ਪਤਾ ਲੱਗੇਗਾ। ਪੈਸਿਆਂ ਦੀ ਹਾਲਤ ’ਤੇ ਅਜੇ ਵੀ ਭੇਤ ਬਣਿਆ ਹੋਇਆ ਹੈ।

ਬੈਂਕ ਮੈਨੇਜਰ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਤੁਰੰਤ ਜਿੱਥੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਉੱਥੇ ਉਨ੍ਹਾਂ ਥਾਣਾ ਮੁਕੇਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁਕੇਰੀਆਂ ਨਗਰ ਕੌਂਸਲ ਕੋਲ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਹਨ, ਜਿਨ੍ਹਾਂ ’ਤੇ ਸਰਕਾਰ ਨੇ ਲੱਖਾਂ ਰੁਪਏ ਖਰਚ ਕੀਤੇ ਹਨ। ਪਰ ਇਹ ਵਾਹਨ ਚਿੱਟਾ ਹਾਥੀ ਬਣ ਕੇ ਮੁਕੇਰੀਆਂ ਵਾਸੀਆਂ ਨੂੰ ਚਿੜਾ ਰਹੀਆਂ ਹਨ।

ਇਹ ਵੀ ਪੜ੍ਹੋ- ਕੁੜੀ ਦਾ ਅਮਰੀਕਾ ਦਾ ਵੀਜ਼ਾ ਹੋਇਆ ਰੀਫ਼ਿਊਜ਼, ਦਫ਼ਤਰ ਪਹੁੰਚ ਕੁੜੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News